ਗੁਰਦਾਸਪੁਰ , 25 ਨਵੰਬਰ  ( ਮੁਨੀਰਾ ਸਲਾਮ ਤਾਰੀ)  ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ  ਦੀ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਵਿੱਚ  ਬੇਅਰਿੰਗ ਯੂਨੀਅਨ ਕਾਲਜ ਬਟਾਲਾ ਵਿਖੇ ਕਵੀ  ਦਰਬਾਰ  ਕਰਵਾਇਆ ਗਿਆ  ਜਿਸ ਵਿੱਚ  ਸਤਨਾਮ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ  ਪਟਿਆਲਾ , ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਤੇਜਿੰਦਰ ਸਿੰਘ ਗਿੱਲ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ , ਭਗਵਾਨ ਸਿੰਘ , ਗੁਰਜੀਤ ਸਿੰਘ , ਸੁਖਦੇਵ ਸਿੰਘ , ਸ਼ਾਮ ਸਿੰਘ , ਹਰਦੇਵ ਰਾਜ ਪਟਿਆਲਾ ਮੌਜੂਦ ਸਨ  ਇਸ ਮੌਕੇ ਤੇ ਗਰਦਾਸਪੁਰ ਦੇ ਉਘੇ ਕਵੀਆ ਜਿੰਨਾਂ ਵਿੱਚ ਸੁਲੱਖਣ ਸਰਹੱਦੀ , ਸਿਮਰਤ ਸੁਮੇਰਾ , ਚੰਨ ਬੋਲੇਵਾਲੀਆ , ਗੁਰਮੀਤ ਸਿੰਘ ਬਾਜਵਾ , ਸੁੱਚਾ ਸਿੰਘ ਰੰਧਾਵਾ , ਬਲਬੀਰ ਸਿੰਘ , ਅਜੀਤ ਕਮਲ , ਸੁਲਤਾਨ ਭਾਰਤੀਰਮੇਸ਼ ਜਾਨੂੰਡਾਨੀਰਜ ਸ਼ਰਮਾ ਵੱਲੋਂ ਆਪਣੀਆਂ ਰਚਨਾਂ ਪੇਸ਼ ਕੀਤੀਆਂ ਗਈਆਂ  ਇਸ ਮੌਕੇ ਤੇ ਕਵੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫਲਤ ਕਰਨ , ਜਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਸਮਾਜ ਵਿੱਚਲੇ ਵੱਖਵੱਖ ਪਹਿਲੂ ਨੂੰ ਆਪਣੇ ਕਾਵ ਰੂਪ ਵਿੱਚ ਪੇਸ਼ ਕੀਤਾ ਗਿਆ  ਇਸ ਕਵੀ ਦਰਬਾਰ ਵਿੱਚ ਕਵੀ ਸਹਿਬਨਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾਵਾਂ ਤੇ ਗਜਲਾ ਵੀ ਪੇਸ਼ ਕੀਤੀਆਂ ਗਈਆਂ 

        ਇਸ ਮੌਕੇ ਤੇ ਅਮਰਜੀਤ ਕੌਰ ਵੱਲੋਂ ਲਿਖੀ ਪੁਸਤਕ ਸਰਵੇ ਬਟਾਲਾ ਅਤੇ ਸਿਮਰਤ ਸੁਮੇਰਾ ਵੱਲੋਂ ਲਿਖੀ ਗਈ ਕਿਤਾਬ ਨੀਲ ਪਰੀ (ਬਾਲ ਪੁਸਤਕਰਲੀਜ ਕੀਤੀ ਗਈ 

Leave a Reply

Your email address will not be published. Required fields are marked *