ਕਾਦੀਆ 24 ਨਵੰਬਰ (ਮੁਨੀਰਾ ਸਲਾਮ ਤਾਰੀ) ਅੱਜ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਲਾ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਲਾਕ ਪੱਧਰੀ ਵਿਗਿਆਨ ਮੇਲਾ ਬਲਾਕ ਨੋਡਲ ਅਫ਼ਸਰ ਸ਼੍ਰੀ ਵਿਜੈ ਕੁਮਾਰ ਦੀ ਅਗਵਾਈ ਹੇਠ ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਬਲਾਕ ਮੈਂਟਰ ਸਤਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਮੇਲੇ ਵਿੱਚ ਕਾਦੀਆਂ-1ਬਲਾਕ ਦੇ ਸਾਰੇ ਸਕੂਲਾਂ ਨੇ ਭਾਗ ਲਿਆ।ਇਸ ਪ੍ਰਦਰਸ਼ਨੀ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ(ਸੈ:ਸਿ)ਗੁਰਦਾਸਪੁਰ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ ਜੀ ਵੱਲੋਂ ਕੀਤਾ ਗਿਆ।ਇਸ ਮੁਕਾਬਲੇ ਵਿੱਚ ਸ੍ਰੀਮਤੀ ਅਮਰਜੀਤ ਕੌਰ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਸਾਇੰਸ ਮਿਸਟ੍ਰੈੱਸ ਸ ਸ ਸ ਸ,ਧੰਦੋਈ ਵੱਲੋਂ ਜੱਜਮੈਂਟ ਕੀਤੀ ਗਈ।ਇਸ ਮੌਕੇ ਸ ਸ ਸ ਸ,ਮਸਾਣੀਆਂ ਪਹਿਲੇ,ਸ ਹ ਸ,ਬਸਰਾਂਵਾ ਦੂਸਰੇ,ਸ ਸ ਸ ਸ,ਖਜਾਲਾ ਅਤੇ ਸ ਸ ਸ ਸ,ਡੱਲਾ ਤੀਸਰੇ ਸਥਾਨ ਰਿਹਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਨਾਮ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਤੇ ਡੀ ਐਮ ਨਰਿੰਦਰ ਬਿਸਟ ,ਡੀ ਐਮ ਗੁਰਨਾਮ ਸਿੰਘ,ਡੀ ਐਮ ਗੁਰਵਿੰਦਰ ਸਿੰਘ ,ਬੀ ਐਮ ਰਾਕੇਸ਼ ਕੁਮਾਰ,ਬੀ ਐਮ ਬਲਜੀਤ ਸਿੰਘ, ਬੀ ਐਮ ਮੁਕੇਸ਼ ਕੁਮਾਰ, ਬੀ ਐਮ ਪਰਮਜੀਤ ਸਿੰਘ, ਸਾਰੇ ਬਲਾਕ ਦੇ ਸਾਇੰਸ ਵਿਸ਼ੇ ਦੇ ਅਧਿਆਪਕ ਅਤੇ ਸ ਸ ਸ ਸ,ਡੱਲਾ ਦਾ ਸਾਰਾ ਸਟਾਫ ਵੀ ਹਾਜ਼ਰ ਸੀ।ਇਸ ਮੌਕੇ ਬਲਾਕ ਨੋਡਲ ਅਫ਼ਸਰ ਵੱਲੋਂ ਵਿਗਿਆਨ ਮੇਲੇ ਨੂੰ ਪ੍ਰਭਾਵੀ ਢੰਗ ਨਾਲ ਆਯੋਜਿਤ ਕਰਨ ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਸ ਸ ਸ ਸ,ਡੱਲਾ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *