ਕਾਦੀਆ 24 ਨਵੰਬਰ (ਮੁਨੀਰਾ ਸਲਾਮ ਤਾਰੀ)
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਬਲਾਕ ਸ਼੍ਰੀ ਹਰਗੋਬਿੰਦ ਪੁਰ ਅਤੇ ਕਾਦੀਆਂ ਤੋਂ ਅੱਜ ਕਿਸਾਨਾਂ ਦਾ ਵੱਡਾ ਕਾਫਲਾ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਮਣੇਸ਼ ਦੀ ਅਗਵਾਈ ਹੇਠ ਦਿੱਲੀ ਦੇ ਸਿੰਘੂ ਬਾਰਡਰ ਤੇ ਚਲਦੇ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ। ਟਰੈਕਟਰ ਟਰਾਲੀਆਂ ਅਤੇ ਕਾਰਾਂ ਸਮੇਤ ਰਾਸ਼ਨ ਪਾਣੀ ਦੇ ਪ੍ਰਬੰਧ ਹਵਾਨਾ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂ ਕੈਪਟਨ ਅਜੀਤ ਸਿੰਘ ਸੈਰੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਸਾਡਾ ਸੰਘਰਸ਼ ਸਫਲ ਹੋਇਆ ਹੈ ਬਿਨਾਂ ਸ਼ੱਕ ਇਹ ਵੱਡੀ ਪ੍ਰਾਪਤੀ ਹੈ ਪਰ ਅਜੇ ਘੱਟੋ-ਘੱਟ ਸਮਰਥਨ ਮੁੱਲ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਅਤੇ ਹੋਰ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ ਅਤੇ ਕਿਸਾਨ ਮੋਰਚੇ ਵਿਚ ਡਟੇ ਰਹਿਣਗੇ। ਇਸ ਮੌਕੇ ਸਰਦੂਲ ਸਿੰਘ ਚੀਮਾ ਖੁੱਡੀ ਕਸ਼ਮੀਰ ਸਿੰਘ ਮਠੋਲਾ ਹਰਜੀਤ ਸਿੰਘ ਮਠੋਲਾ ਗੁਰਦਿਆਲ ਸਿੰਘ ਸੈਰੋਵਾਲ ਜਗਤਾਰ ਸਿੰਘ ਬਸਰਾਵਾਂ ਕੁਲਵਿੰਦਰ ਸਿੰਘ ਬਸਰਾਵਾਂ ਬਲਵਿੰਦਰ ਸਿੰਘ ਢਪੱਈ ਬਖਸ਼ੀਸ਼ ਸਿੰਘ ਭਰਥ ਮੁਖਤਿਆਰ ਸਿੰਘ ਢਪੱਈ ਕੁਲਦੀਪ ਸਿੰਘ ਸੈਰੋਵਾਲ ਧਰਮ ਸਿੰਘ ਸੈਰੋਵਾਲ ਗਿਆਨ ਸਿੰਘ ਨੰਬਰਦਾਰ ਚੀਮਾ ਖੁੱਡੀ ਆਦਿ ਸ਼ਾਮਿਲ ਸਨ।। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸਾਨਾਂ ਮਜਦੂਰਾਂ ਦਾ ਗੱਠਜੋੜ ਹੋਰ ਵੀ ਮਜਬੂਤ ਕਰਨਾ ਹੋਵੇਗਾ।
ਇਸੇ ਤਰ੍ਹਾਂ ਬਲਾਕ ਡੇਰਾ ਬਾਬਾ ਨਾਨਕ ਤੋਂ ਪ੍ਰਧਾਨ ਦਿਲਬਾਗ ਸਿੰਘ ਪੱਬਾਂ ਰਾਲੀ ਫਤਿਹਗੜ੍ਹ ਚੂੜੀਆਂ ਤੋਂ ਜਿਲ੍ਹਾ ਪ੍ਰਧਾਨ ਸੁਬੇਗ ਸਿੰਘ ਠੱਠਾ ਜਿਲ੍ਹਾ ਅਮ੍ਰਿਤਸਰ ਤੋਂ ਬੀਬੀ ਕੁਲਵਿੰਦਰ ਕੌਰ ਥੋਬਾ ਅਤੇ ਅਵਤਰ ਸਿੰਘ ਘੋਨੇਵਾਲਾ ਦੀ ਅਗਵਾਈ ਵਿਚ ਕਾਫਲੇ ਰਵਾਨਾ ਹੋਏ।
ਜਾਰੀ ਕਰਤਾ।
ਡਾ ਅਸ਼ੋਕ ਭਾਰਤੀ ਸੂਬਾ ਪ੍ਰੈੱਸ ਸਕੱਤਰ
98155 80313
24 ਨਵੰਬਰ 2021

Leave a Reply

Your email address will not be published. Required fields are marked *