spot_img
Homeਮਾਝਾਗੁਰਦਾਸਪੁਰਕਾਮਰੇਡ ਸੁਰਜੀਤ ਸਿੰਘ ਭੱਟੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਵਿੱਚ ਭਰਪੂਰ ਸ਼ਰਧਾਂਜਲੀਆਂ ਭੇਟ

ਕਾਮਰੇਡ ਸੁਰਜੀਤ ਸਿੰਘ ਭੱਟੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਵਿੱਚ ਭਰਪੂਰ ਸ਼ਰਧਾਂਜਲੀਆਂ ਭੇਟ

ਕਾਦੀਆ 22 ਨਵੰਬਰ (ਮੁਨੀਰਾ ਸਲਾਮ ਤਾਰੀ)
ਪੰਜਾਬ ਦੀ ਇਨਕਲਾਬੀ ਲਹਿਰ ਅਤੇ ਸੀ ਪੀ ਆਈ (ਅਐਮ ਅਐਲ) ਦੇ ਸਿਰਮੌਰ ਆਗੂ ਰਹੇ ਕਾ ਸੁਰਜੀਤ ਸਿੰਘ ਭੱਟੀ ਜੋ 8 ਨਵੰਬਰ ਨੂੰ ਵਿਛੋੜਾ ਦੇ ਗਏ ਸਨ ਜੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਅੱਜ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਗਿਆ। ਸਾਥੀ ਸੁਰਜੀਤ ਸਿੰਘ ਭੱਟੀ ਦੀ ਜੀਵਨ ਸਾਥਣ ਭੈਣ ਮਨਜੀਤ ਕੌਰ ਕਾ ਜਗੀਰ ਸਿੰਘ ਬੋਪਾਰਾਏ ਸਰਨਜੀਤ ਸਿੰਘ ਭੱਟੀ ਪ੍ਰੋਫੈਸਰ ਆਸਾ ਸਿੰਘ ਘੁੰਮਣ ਅਐਡਵੋਕੇਟ ਹਰਿੰਦਰ ਲਾਲੀ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਅਸ਼ੋਕ ਭਾਰਤੀ ਕਾ ਕਰਮ ਸਿੰਘ ਰੋਸ਼ਨ ਖੇੜਾ ਕੁਲਵਿੰਦਰ ਸਿੰਘ ਚਾਹਲ ਬਲਵਿੰਦਰ ਸਿੰਘ ਮੰਗੂਵਾਲ ਗੁਰਦੀਪ ਸਿੰਘ ਜਿਲ੍ਹਾ ਸਕੱਤਰ ਪੰਜਾਬ ਗੌਰਮਿੰਟ ਪੈਨਸ਼ਨਰਜ ਅਸੋਸੀਏਸ਼ਨ ਡਾ ਸੁਮਿੱਤਰ ਸਿੰਘ ਪੱਡਾ ਸੀਨੀਅਰ ਮੈਡੀਕਲ ਅਫਸਰ ਕਾ ਦੇਸਰਾਜ ਬੂਲਪੁਰ ਰਾਜਵਿੰਦਰ ਧੰਨਾ ਆਦਿ ਨੇ ਸੰਬੋਧਨ ਕੀਤਾ ਸਟੇਜ ਸਕੱਤਰ ਦੀ ਭੂਮਿਕਾ ਸਾਥੀ ਤੇਜਪਾਲ ਜੀ ਨੇ ਨਿਭਾਈ ਇੰਡੋ ਕਨੇਡੀਅਨ ਵਰਕਜ ਅਸੋਸੀਏਸ਼ਨ ਵਲੋਂ ਪਰਮਬੀਰ ਗਾਂਧਰੀ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ। ਪਿੰਡ ਭੋਰਸ਼ੀ ਤੋਂ ਸਰਬਜੀਤ ਸਿੰਘ ਅਤੇ ਜਗਦੇਵ ਸਿੰਘ ਨੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਹਰਜੀਤ ਸਿੰਘ ਧਾਲੀਵਾਲ ਅਮਰ ਜੋਤੀ ਗੁਰਮੀਤ ਸਿੰਘ ਪੰਨੂੰ ਧਰਮ ਪਾਲ ਯਸ਼ਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾ ਅਸ਼ੋਕ ਭਾਰਤੀ ਨੇ ਵਿਸਥਾਰ ਵਿੱਚ ਦੱਸਿਆ ਕਿ ਕਿ ਲਹਿਰ ਵਿੱਚ ਆਏ ਵੱਖ ਵੱਖ ਭਟਕਾਅ ਅਤੇ ਥਿੜਕਣਾਂ ਦੇ ਖਿਲਾਫ ਕਾ ਭੱਟੀ ਅਤੇ ਕਾ ਦਰਸ਼ਨ ਸਿੰਘ ਦੁਸਾਂਝ ਨੇ ਮਹੱਤਵ ਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਲਹਿਰ ਵਿਚ ਪੇਂਡੂ ਦਲਿਤ ਮਜਦੂਰਾਂ ਦੇ ਮਸਲਿਆਂ ਨੂੰ ਫੋਕਸ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਸਾਥੀ ਭੱਟ ਸੋਹੀਵਾਦ ਅਤੇ ਪਾਰਲੀਮਾਨੀ ਰਾਹ ਦੇ ਖਿਲਾਫ ਡੱਟ ਕੇ ਲੜਿਆ ਜਿਸ ਵਾਸਤੇ ਇਨਕਲਾਬੀ ਲਹਿਰ ਹਮੇਸ਼ਾਂ ਹੀ ਉਨ੍ਹਾਂ ਦੇ ਰੋਲ ਨੂੰ ਯਾਦ ਰੱਖੇਗੀ।
ਜਾਰੀ ਕਰਤਾ
ਅਸ਼ੋਕ ਭਾਰਤੀ 98155 80313

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments