spot_img
Homeਮਾਝਾਗੁਰਦਾਸਪੁਰਜ਼ਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵਲੋਂ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ...

ਜ਼ਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵਲੋਂ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਕੀਤੇ ਗਏ ਵਿਸ਼ੇਸ ਉਪਰਾਲੇ-ਚੇਅਰਪਰਸਨ ਸ੍ਰੀਮਤੀ ਕਾਦਰੀ

ਗੁਰਦਾਸਪੁਰ, 10 ਨਵੰਬਰ (ਮੁਨੀਰਾ ਸਲਾਮ ਤਾਰੀ)  ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨਾਂ ਦਾ ਹੁਨਰ, ਸਮਾਜ ਦੀ ਬਿਹਤਰੀ ਤੇ ਵਿਕਾਸ ਲਈ ਬਹੁਤ ਮਾਅਨੇ ਰੱਖਦਾ ਹੈ। ਇਹ ਪ੍ਰਗਟਾਵਾ ਸ੍ਰੀਮਤੀ ਸਹਿਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ-ਕਮ- ਚੇਅਰਪਰਸਨ ਜ਼ਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਨੇ ਕੀਤਾ। ਉਹ ਅੱਜ ਸਥਾਨਕ ਐਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਚ ਕਰਵਾਏ ਗਏ ਜ਼ਿਲਾ ਪੱਧਰੀ ਪੇਟਿੰਗ, ਕਵਿਤਾ, ਸਕਿੱਟ ਅਤੇ ਲੇਖ ਮੁਕਾਬਿਲਆਂ ਵਿਚ ਮੁੱਖ ਮਹਿਮਾਨ ਵਜੋਂ ਪੁਹੰਚੇ ਸਨ। ਇਸ ਮੌਕੇ ਡਾ. ਸੁਰਿੰਦਰ ਕੋਰ ਪਨੂੰ ਮੈਬਰ, ਜ਼ਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ, ਨੈਸ਼ਨਲ ਐਵਾਰਡੀ ਰੋਮੋਸ ਮਹਾਜਨ, ਬਲਬੀਰ ਸਿੰਘ ਡਿਪਟੀ ਡੀਈਓ (ਪ), ਸ੍ਰੀ ਹੀਰਾਮਨੀ ਅਗਰਵਾਲ ਚੇਅਰਮੈਨ ਐਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਪਰਮਿੰਦਰ ਸਿੰਘ ਸੈਣੀ ਨੋਡਲ ਅਫਸਰ, ਸੱਤਿਆ ਸੈਨ ਅਗਰਵਾਲ ਡਾਇਰੈਕਟਰ, ਸ੍ਰੀਮਤੀ ਅੰਚਲ ਅਗਰਵਾਲ, ਐਨ ਠਾਕੁਰ, ਪਰਾਚੀ ਅਗਰਵਾਲ, ਕ੍ਰਿਸ਼ਨਾ ਅਗਰਵਾਲ, ਪਿ੍ਰੰਸੀਪਲ ਸੁਮਨ ਸ਼ੁਕਲਾ, ਸੁਖਬੀਰ ਕੋਰ ਨੋਡਲ ਅਫਸਰ, ਡਾ. ਸਰਦੂਲ ਸਿੰਘ ਚੌਹਾਨ, ਲੈਕਟਰਾਰ ਮੁਕੇਸ ਕੁਮਾਰ ਤੇ ਪ੍ਰੋਫੈਸਰ ਗੁਰਮੀਤ ਸਿੰਘ ਬਾਜਵਾ ਆਦਿ ਮੋਜੂਦ ਸਨ

                    ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਮਤੀ ਕਾਦਰੀ ਨੇ ਕਿਹਾ ਕਿ ਜ਼ਿਲਾ ਬਾਲ ਭਲਾਈ ਕੌਸਲ ਗੁਰਦਾਸਪੁਰ ਵਲੋਂ ਬੱਚਿਆਂ ਦੇ ਹੁਨਰ ਨੂੰ ਤਰਾਸ਼ਣ ਲਈ ਸ਼ਾਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਬਹੁਤ ਉਤਸ਼ਾਹਤ ਕਰਦੇ ਹਨ। ਉਨਾਂ ਦੱਸਿਆ ਕਿ ਜ਼ਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ ਅਤੇ ਅੱਜ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸਿਰਕਤ ਕੀਤੀ ਹੈ, ਜੋ ਵਧਾਈ ਦੇ ਪਾਤਰ ਹਨ। ਉਨਾਂ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਹੋਰ ਮੱਲਾਂ ਮਾਰਨ ਅਤੇ ਜਿਲੇ ਦਾ ਨਾਂਅ ਰੋਸ਼ਨ ਕਰਨ

                  ਇਸ ਮੌਕੇ ਨੈਸ਼ਨਲ ਐਵਾਰਡੀ ਰੋਮੋਸ ਮਹਾਜਨ ਨੇ ਦੱਸਿਆ ਕਿ 14 ਨਵੰਬਰ ਨੂੰ ਬਾਲ ਦਿਵਸ ਨੂੰ ਸਮਰਪਿਤ ਇਹ ਜ਼ਿਲ੍ਹਾ ਪਧਰੀ ਮੁਕਾਬਲੇ ਕਰਵਾਏ ਗਏ ਹਨ ਅਤੇ ਅੱਜਦੇੇ ਮੁਕਾਬਿਲਆਂ ਵਿਚ ਜੇਤੂ ਬੱਚੇ , ਮੋਗਾ ਜਿਲੇ ਵਿਚ ਹੋਣ ਵਾਲ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ, ਬੱਚਿਆਂ ਦੇ ਚਹੁਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ

ਇਸ ਤੋ ਪਹਿਲਾਂ ਚੇਅਰਪਰਨ ਸ੍ਰੀਮਤੀ ਕਾਦਰੀ ਅਤੇ ਡਾ. ਪਨੂੰ ਦਾ ਪੁਹੰਚਣ’ਤੇ ਸਕੂਲ ਦੀ ਮੈਨਜੇਮੈਂਟ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਚੇਅਰਪਰਸਨ ਸ੍ਰੀਮਤੀ ਕਾਦਰੀ ਵਲੋਂ ਸਕੂਲ ਮੈਨੇਜੇਮੈਂਟ ਦਾ ਧੰਨਵਾਦ ਕੀਤਾ ਗਿਆ

                 ਇਸ ਮੌਕੇ ਚੇਅਰਪਰਸਨ ਸ੍ਰੀਮਤੀ ਕਾਦਰੀ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੱਭਕਾਮਨਾਵਾਂ ਦਿੱਤੀਆਂ

              ਸਕਿੱਟ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ‘ਦ ਮਿਲੇਨੀਅਮ ਸਕੂਲ ਬਟਾਲਾ’, ਦੂਸਰੇ ਨੰਬਰ ’ਤੇ ਲਿਟਲ ਫਲਾਵਰ ਕਾਨਵੈਂਟ ਸਸ ਸਕੂਲ ਦੀਨਾਨਗਰ , ਤੀਸਰੇ ਨੰਬਰ ’ਤੇ ਲਿਟਲ ਫਲਾਵਰ ਕਾਨਵੈਂਟ ਸਸ ਸਕੂਲ ਗੁਰਦਾਸਪੁਰ ਤੇ ਕਾਨਸੋਲੇਸ਼ਨ (consolation) ਵਿਚ ਐਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਜੇਤੂ ਰਹੇ। ਕਵਿਤਾ ਮੁਕਾਬਲੇ ਵਿਚ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ, ਦੂਸਰੇ ਨੰਬਰ ’ਤੇ  ਐਚ.ਆਰ.ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਤੀਸਰੇ ਨੰਬਰ ਤੇ ਸੁਮਿੱਤਰਾ ਦੇਵੀ ਸਕੂਲ ਤੇ ਕਾਨਸੋਲੇਸ਼ਨ ਵਿਚ ਲਿਟਲ ਫਲਾਵਰ ਕਾਨਵੈਂਟ ਸਸ ਸਕੂਲ ਦੀਨਾਨਗਰ ਜੇਤੂ ਰਹੇ। ਲੇਖ ਮੁਕਾਬਲੇ ਵਿਚ ਲਿਟਲ ਫਲਾਵਰ ਕਾਨਵੈਂਟ ਸਸ ਸਕੂਲ ਦੀਨਾਨਗਰ, ਦੂਜੇ ਨੰਬਰ ’ਤੇ ਸੁਮਿੱਤਰਾ ਦੇਵੀ ਅਰੋੜਾ ਸਸ ਸਕੂਲ ਦੀਨਾਗਰ , ਤੀਜੇ ਸਥਾਨ ’ਤੇ ਲਿਟਲ ਫਲਾਵਰ ਕਾਨਵੈਂਟ ਸਸ ਸਕੂਲ ਗੁਰਦਾਸਪੁਰ ਜੇਤੂ ਰਹੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments