ਗੁਰਦਾਸਪੁਰ, 30 ਅਕਤੂਬਰ (ਮੁਨੀਰਾ ਸਲਾਮ ਤਾਰੀ) ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਚ ਵਿਦਿਅਕ ਵਰ੍ਹੇ 2022-23 ਲਈ ਨੌਂਵੀਂ ਸ਼੍ਰੇਣੀ ਵਿਚ ਖਾਲੀ ਸੀਟਾਂ ਭਰਨ ਵਿਚ ਦਾਖਲ ਪੱਤਰਾਂ ਦੀ ਮੰਗ ਕੀਤੀ ਗਈ ਹੈ। ਦਾਖਲਾ ਪੱਤਰ ਆਨਲਾਈਨ ਭਰਨ ਦੀ ਆਖਰੀ ਮਿਤੀ 15 ਨਵੰਬਰ 2021 ਤਕ ਵਧਾਈ ਗਈ ਹੈ। ਸਿਲੈਕਸ਼ਨ ਟੈਸਟ 09 ਅਪਰੈਲ 2022 ਨੂੰ ਹੋਵੇਗਾ। 

           ਚਾਹਵਾਨ ਉਮੀਦਵਾਰ ਸ਼ੈਸਨ 2020-21 ਦੌਰਾਨ ਅੱਠਵੀਂ ਸ਼੍ਰੇਣੀ ਵਿਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹਦੇ ਹੋਣ। ਚਾਹਵਾਨ ਉਮੀਦਵਾਰ ਦਾ ਜਨਮ 01-05-2006 ਤੋਂ 30-04-2010 ਦੌਰਾਨ ਹੋਇਆ ਹੋਵੇ। ਦਾਖਲਾ ਪੱਤਰ ਸਮਿਤੀ ਦੀ ਵੈਬਸਾਈਟ www.navodaya.gov.in ਅਤੇ www.nvsadmissionclassnine.in ਮੁਫ਼ਤ ਭਰੇ ਦਾ ਸਕਦੇ ਹਨ। 

            ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੁਰਦਾਸਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜਾਂ ਮੋਬਾਇਲ ਨੰਬਰ 94639-69990 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *