spot_img
Homeਪੰਜਾਬਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਗੁਰਦਾਸਪੁਰ ਸ੍ਰੀਮਤੀ ਕਾਦਰੀ ਵਲੋਂ ਕੁਸ਼ਟ ਆਸ਼ਰਮ...

ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਗੁਰਦਾਸਪੁਰ ਸ੍ਰੀਮਤੀ ਕਾਦਰੀ ਵਲੋਂ ਕੁਸ਼ਟ ਆਸ਼ਰਮ ਦੀਨਾਨਗਰ ਤੇ ਲੇਹਲ ਪਿੰਡ ਵਿਖੇ ਚੱਲ ਰਹੇ ਬਿਰਧ ਆਸ਼ਰਮ ਦਾ ਦੌਰਾ

ਗੁਰਦਾਸਪੁਰ, 28 ਅਕਤੂਬਰ (ਮੁਨੀਰਾ ਸਲਾਮ ਤਾਰੀ) ਸ੍ਰੀਮਤੀ ਸਹਿਲਾ ਕਾਦਰੀ, ਚੇਅਰਪਰਸਨ, ਰੈਡ ਕਰਾਸ ਹਸਪਤਾਲ ਭਲਾਈ ਸਾਖਾ, ਗੁਰਦਾਸਪੁਰ ਵਲੋ ਕੁਸਟ ਆਸਰਮ, ਦੀਨਾਨਗਰ ਦਾ ਅਚਾਨਕ ਦੋਰਾ ਕੀਤਾ ਗਿਆ। ਇਸ ਦੋਰਾਨ ਉਹਨਾਂ ਵਲੋ ਇਸ ਆਸਰਮ ਵਿਚ ਰਹਿੰਦੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆ ਮੁਸਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਵਿਸਵਾਸ ਦਿਵਾਇਆ ਕਿ ਇਹਨਾਂ ਦਾ ਹਾਲ ਤੁਰੰਤ ਦੇ ਆਧਾਰ ਤੇ ਕੀਤਾ ਜਾਵੇਗਾ

 ਇਸ ਦੇ ਨਾਲ ਹੀ ਉਹਨਾਂ ਵਲੋ ਇਸ ਆਸਰਮ ਵਿਚ ਰਹਿੰਦੇ ਵਿਅਕਤੀਆ ਲਈ ਪੱਟੀਆ, ਵਿਟਾਡਿਨ, ਸੈਵਲੋਨ ਅਤੇ ਰੂਈ ਦੇ ਪੈਕਟ ਦਿੱਤੇ ਗਏ ਕਿਉਕਿ ਇਸ ਸਮਾਨ ਦੀ ਵਰਤੋ ਉਹਨਾਂ ਵਲੋ ਰੋਜਾਨਾ ਕੀਤੀ ਜਾਦੀ ਹੈ ਅਤੇ ਉਹਨਾਂ ਨੂੰ ਇਸ ਦੀ ਬੁਹਤ ਜਿਆਦਾ ਜਰੂਰਤ ਸੀ। ਇਸ ਮੋਕੇ ਤੇ ਉਹਨਾਂ ਨਾਲ ਡਾ ਐਸ.ਕੇ ਪਨੂੰ, ਅਵੈਤਨੀ ਸਕੱਤਰ, ਹਸਪਤਾਲ ਭਲਾਈ ਸਾਖਾ ਅਤੇ ਸ੍ਰੀ ਰਾਜੀਵ ਸਿੰਘ ਸਕੱਤਰ, ਰੈਡ ਕਰਾਸ ਸੁਸਾਇਟੀ, ਵਿਸ਼ੇਸ ਤੋਰ ਤੇ ਹਾਜਰ ਸਨ

ਉਹਨਾਂ ਵਲੋ ਲੇਹਲ ਪਿੰਡ ਵਿਚ ਚੱਲ ਰਹੇ ਬਿਰਧ ਆਸਰਮ ਦਾ ਵੀ ਦੋਰਾ ਕੀਤਾ ਗਿਆ। ਇਸ ਮੋਕੇ ਤੇ ਉਹਨਾ ਵਲੋ ਪੂਰੇ ਆਸਰਮ ਦਾ ਨਰੀਖਣ ਕੀਤਾ ਗਿਆ ਅਤੇ ਉਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਵਲੋ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਦੀ ਪ੍ਰਸੰਸਾ ਵੀ ਕੀਤੀ ਅਤੇ ਇਸ ਮੋਕੇ ਤੇ ਇਸ ਆਸਰਮ ਵਿਚ ਰਹਿ ਰਹੇ ਵਿਅਕਤੀਆ ਦੀ ਚੰਗੀ ਸਿਹਤ ਲਈ ਜਿ਼ਲ੍ਹਾ ਰੈਡ ਕਰਾਸ ਵਲੋ ਫਰੂਟ ਦਿੱਤਾ ਗਿਆ

ਇਸ ਮੋਕੇ ਤੇ ਉਹਨਾਂ ਦੇ ਨਾਲ ਐਸ.ਕੇ ਪਨੂੰ, ਅਵੈਤਨੀ ਸਕੱਤਰ ਅਤੇ ਸ੍ਰੀ ਰਾਜੀਵ ਸਿੰਘ ਸਕੱਤਰ, ਰੈਡ ਕਰਾਸ ਸੁਸਾਇਟੀ, ਸ੍ਰੀ ਸੈਨਸਾਹ, ਸਰਪੰਚ, ਪਿੰਡ ਲੇਹਲ, ਸ੍ਰੀ ਪੰਕਜ ਲੇਹਲ, ਮੈਨੇਜਰ, ਸ੍ਰੀ ਨਵਨੀਤ ਸਿੰਘ, ਅਤੇ ਸੁਸਾਇਟੀ ਦੇ ਹੋਰ ਵੀ ਮੈਬਰ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments