ਅੰਤਰ ਕਾਲਜ ਟ੍ਰੈਕ ਸਾਈਕਲਿੰਗ ਟੂਰਨਾਮੈਂ
ਕਾਦੀਆਂ 27 ਅਕਤੂਬਰ
(ਤਾਰਿਕ ਅਹਿਮਦ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਅੰਤਰ ਕਾਲਜ ਟਰੈਕ ਸਾਈਕਲਿੰਗ ਟੂਰਨਾਮੈਂਟ ਵਿੱਚ ਹਿੱਸਾ ਲੈਂਦਿਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੱਚੇ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਜੇਤੂ ਟੀਮ ਦੇ ਉਨ੍ਹਾਂ ਦੇ ਇੰਚਾਰਜ ਸਾਹਿਬਾਨ ਦਾ ਕਾਲਜ ਪੁੱਜਣ ਤੇ ਕਾਲਜ ਸਟਾਫ਼ ਵੱਲੋਂ ਨਿੱਘਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਾਲਜ ਸਾਈਕਲਿੰਗ ਟੀਮ ਦੀ ਸ਼ਾਨਦਾਰ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਸਿਮਰਤਪਾਲ ਸਿੰਘ ਤੇ ਸਰਦਾਰ ਸਵਿੰਦਰ ਸਿੰਘ ਡੀ ਪੀ ਆਈ ਦੀ ਅਗਵਾਈ ਹੇਠ ਅੰਤਰ ਕਾਲਜ ਟ੍ਰੈਕ ਸਾਈਕਲਿੰਗ ਟੂਰਨਾਮੈਂਟ ਵਿੱਚ ਖਿਡਾਰੀ ਕੋਮਲਪ੍ਰੀਤ ਕੌਰ ਜਸ਼ਨਦੀਪ ਕੌਰ ਅਮਨਦੀਪ ਕੌਰ ਅਤੇ ਰਾਜਵਿੰਦਰ ਕੌਰ ਨੇ ਹਿੱਸਾ ਲਿਆ ਸੀ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਸਾਰੀ ਟੀਮ ਨੇ ਮੈਡਲ ਪ੍ਰਾਪਤ ਕੀਤੇ ਹਨ ਯੂਨੀਵਰਸਿਟੀ ਪੱਧਰ ਤੇ ਕਾਲਜ ਟੀਮ ਦੀ ਪਹਿਲੇ ਤਿੰਨ ਸਥਾਨਾਂ ਵਿੱਚ ਨਾ ਦਰਜ ਕਰਨਾ ਕਾਲਜ ਲਈ ਸ਼ਲਾਘਾਯੋਗ ਤੇ ਵੱਡੀ ਪ੍ਰਾਪਤੀ ਹੈ ਇਸ ਪ੍ਰਾਪਤੀ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਸਕੱਤਰ ਸਰਦਾਰ ਤਾਰਾ ਸਿੰਘ ਬਾਜਵਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਸਿਮਰਤ ਪਾਲ ਸਿੰਘ ਸਰਦਾਰ ਰਵਿੰਦਰ ਸਿੰਘ ਡੀਪੀਆਈ ਸਮੇਤ ਖੇਡ ਕਮੇਟੀ ਸਮੂਹ ਸਟਾਫ ਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਭੇਂਟ ਕੀਤੀ ਹੈ ਕਾਲਜ ਖੇਡ ਕਮੇਟੀ ਮੈਂਬਰ ਪ੍ਰੋ ਸੁਖਪਾਲ ਕੌਰ ਪ੍ਰੋ ਕੁਲਵਿੰਦਰ ਸਿੰਘ ਪ੍ਰੋ ਰਾਕੇਸ਼ ਕੁਮਾਰ ਵਲੋਂ ਜੇਤੂ ਖਿਡਾਰੀਆਂ ਤੇ ਇੰਚਾਰਜ ਅਧਿਆਪਕ ਸਾਹਿਬਾਨ ਨੂੰ ਵਧਾਈ ਭੇਟ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ
ਫੋਟੋ ਅੰਤਰ ਕਾਲਜ ਟ੍ਰੈਕ ਸਾਈਕਲਿੰਗ ਟੂਰਨਾਮੈਂਟ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਜੇਤੂ ਖਿਡਾਰੀਆਂ ਨਾਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਇੰਚਾਰਜ ਅਧਿਆਪਕ ਤੇ ਖੇਡ ਕਮੇਟੀ ਮੈਂਬਰ ਦਿਖਾਈ ਦੇ ਰਹੇ ਹਨ

Leave a Reply

Your email address will not be published. Required fields are marked *