spot_img
Homeਮਾਝਾਗੁਰਦਾਸਪੁਰਐਕਸੀਡੈਂਟ ਵਿੱਚ ਨੋਜਵਾਨ ਜ਼ਖਮੀ - ਹਾਲਤ ਗੰਭੀਰ

ਐਕਸੀਡੈਂਟ ਵਿੱਚ ਨੋਜਵਾਨ ਜ਼ਖਮੀ – ਹਾਲਤ ਗੰਭੀਰ

ਕਾਦੀਆ 25 ਅਕਤੂਬਰ (ਤਾਰਿਕ ਅਹਿਮਦ) ਥਾਣਾ ਕਾਦੀਆ ਇਕ ਮੁਕੱਦਮਾ ਮੰਗਲ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਡੱਲਾ ਦੇ ਬਿਆਨ ਮੁਤਾਬਕ ਦਰਜ ਕੀਤਾ ਗਿਆ ਹੈ ਕਿ ਮੁੱਦਈ ਨੇ ਬਿਆਨ ਕੀਤਾ ਹੈ ਕਿ ਮਿਤੀ ਚੌਵੀ ਅਕਤੂਬਰ ਨੂੰ ਕਰੀਬ ਅੱਠ ਵਜੇ ਰਾਤ ਮੁਦਈ ਦਾ ਲੜਕਾ ਗੁਰਪ੍ਰੀਤ ਸਿੰਘ ਐਕਟਿਵਾ ਸਕੂਟਰੀ ਜਿਸ ਦਾ ਨੰਬਰ PB06 – 6986 ਰੰਗ ਚਿੱਟਾ ਤੇ ਸਵਾਰ ਹੋ ਕੇ ਪਿੰਡ ਡੱਲਾ ਤੋਂ ਕਾਦੀਆਂ ਕੁਝ ਜ਼ਰੂਰੀ ਸਾਮਾਨ ਲੈਣ ਜਾ ਰਿਹਾ ਸੀ ਜਦੋਂ ਉਹ ਜੋਗਿੰਦਰ ਸਿੰਘ ਆਤਿਸ਼ਬਾਜ਼ੀ ਦੀ ਦੁਕਾਨ ਨੇਡ਼ੇ ਕਾਦੀਆਂ ਪੁੱਜਾ ਤਾਂ ਕਿਸੇ ਨਾਮਲੂਮ ਵਿਅਕਤੀ ਵੱਲੋਂ ਤੇਜ਼ ਰਫਤਾਰ ਨਾਲ ਲਾਪ੍ਰਵਾਹੀ ਬਿਨਾਂ ਹਾਰਨ ਬਿਨਾਂ ਲਾਈਟ ਦਿੱਤੇ ਮੁਦਈ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਜਦ ਕਿ ਮੁੱਦਈ ਦਾ ਬੇਟਾ ਆਪਣੇ ਹੱਥ ਆ ਰਿਹਾ ਸੀ ਮੁਦਈ ਵੀ ਆਪਣੇ ਮੋਟਰਸਾਈਕਲ ਤੇ ਆਪਣੇ ਬੇਟੇ ਦੇ ਪਿੱਛੇ ਪਿੱਛੇ ਆ ਰਿਹਾ ਸੀ ਕਾਫ਼ੀ ਹਨੇਰਾ ਹੋਣ ਕਰ ਕੇ ਮੁਦਈ ਨੂੰ ਵ੍ਹੀਕਲ ਦਾ ਪਤਾ ਨਹੀਂ ਲੱਗ ਸਕਿਆ ਮੁਦਈ ਨੇ ਮੁਦਈ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਸੱਟ ਲੱਗਣ ਕਰਕੇ ਅਤੇ ਸਿਰ ਵਿੱਚ ਜ਼ਿਆਦਾ ਖ਼ੂਨ ਵਗਣ ਕਰਕੇ ਮੁਦਈ ਦਾ ਬੇਟਾ ਗੁਰਪ੍ਰੀਤ ਸਿੰਘ ਬੇਹੋਸ਼ ਹੋ ਗਿਆ ਜਿਸ ਤੇ ਸਵਾਰੀ ਦਾ ਪ੍ਰਬੰਧ ਕਰਕੇ ਮੁੱਦਈ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਕਾਰਪੋਰੇਟ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਜੋ ਜ਼ੇਰੇ ਇਲਾਜ ਹੈ ਜਿਸ ਤੇ ਮੁਕੱਦਮਾ ਉਕਤ ਬਾਅਦ ਜੁਰਮ ਉਕਤ ਦਰਜ ਰਜਿਸਟਰ ਕੀਤਾ ਗਿਆ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments