ਕਾਦੀਆਂ 25 ਅਕਤੂਬਰ (ਤਾਰਿਕ ਅਹਿਮਦ)

ਲਖੀਮਪੁਰ ਪੀਰੀ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀ ਚੜ੍ਹਾ ਕੇ ਸ਼ਹੀਦ ਕਿਤੇ ਕਿਸਾਨਾਂ ਦੀਆ ਅਸਥੀਆਂ ਅੱਜ ਸ੍ਰੀ ਗੋਇੰਦਵਾਲ ਸਾਹਿਬ ਚ ਜਲ ਪ੍ਰਵਾਹ ਕੀਤੀਆਂ ਗਈਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰੈੱਸ ਸਕੱਤਰ ਡਾ ਅਸ਼ੋਕ ਭਾਰਤੀ ਸੂਬਾ ਆਗੂਆਂ ਸਵਿੰਦਰਪਾਲ ਫਤਿਹਗਡ਼੍ਹ ਚੂਡ਼ੀਆਂ ਕੁਲਦੀਪ ਸਿੰਘ ਦਾਦੂ ਕੋਟ ਮਾਸਟਰ ਗੁਰਚਰਨ ਸਿੰਘ ਸੁਬੇਗ ਸਿੰਘ ਰਣਜੋਧ ਸਿੰਘ ਕਾਹਲਵਾਂ ਅਤੇ ਬੀਬੀ ਕੁਲਵਿੰਦਰ ਕੌਰ ਜ਼ਿਲ੍ਹਾ ਅੰਮ੍ਰਿਤਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵੱਡੇ ਜਥੇ ਖਡੂਰ ਸਾਹਿਬ ਪਹੁੰਚੇ ਜਿੱਥੇ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਤੇ ਪ੍ਰਣ ਲਿਆ ਕਿ ਜਿੰਨੀਆਂ ਮਰਜ਼ੀ ਸ਼ਹਾਦਤਾਂ ਹੋ ਜਾਣ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਲੈਣਗੀਆਂ ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਲਖੀਮਪੁਰ ਖੀਰੀ ਤੋਂ ਆਏ ਅਸਥੀ ਕਲਸ਼ ਚੋਂ ਅਸਥੀਆਂ ਪਵਿੱਤਰ ਜਲ ਵਿੱਚ ਵਿਸਰਜਿਤ ਕੀਤੀਆਂ ਇਸ ਮੌਕੇ ਲਖਬੀਰ ਸਿੰਘ ਨਿਜਾਮਪੁਰ ਅਤੇ ਪਰਗਟ ਸਿੰਘ ਸਮਰਾਏ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *