ਗੁਰਦਾਸਪੁਰ, 25 ਅਕਤੂਬਰ ( ਮੁਨੀਰਾ ਸਲਾਮ ਤਾਰੀ ) ਸ੍ਰੀ ਹਰੀਸ਼ ਕੁਮਾਰ, ਚੋਣ ਅਫਸਰ ਪੰਜਾਬ ਵਲੋਂ ਜ਼ਿਲਾ ਚੋਣ ਦਫਤਰ ਗੁਰਦਾਸਪੁਰ ਵਿਖੇ ਜਿਲੇ ਦੇ ਸਮੂਹ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਜਿਲੇ ਅੰਦਰ 100 ਫੀਸਦ ਵੋਟਾਂ ਬਣਾਉਣ ਤੇ ਵੋਟ ਦੇ ਹੱਕ ਦਾ ਇmਤੇਮਾਲ ਕਰਨ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਵਿੱਢਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨਾਂ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਵਿਖੇ ਐਫ.ਐਲ.ਸੀ ਦੇ ਪ੍ਰੋਸੈਸ  ਨੂੰ ਵਾਚਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ  ਤਹਿਸੀਲਦਾਰ ਜਸ਼ਕਰਨ ਸਿੰਘ, ਨਾਇਬ ਤਹਿਸੀਲਦਾਰ ਰਾਜ ਪ੍ਰਤਾਪ ਸਿੰਘ, ਐਕਸੀਅਨ ਵਿਨੈ ਕੁਮਾਰ, ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ) ਗੁਰਜੀਤ ਸਿੰਘ ਬੀਡੀਪੀਓ, ਸ. ਪੁਰੇਵਾਲ ਜੀ ਆਦਿ ਚੋਣ ਅਧਿਕਾਰੀ/ਕਰਮਚਾਰੀ ਮੋਜੂਦ ਸਨ

ਮੀਟਿੰਗ ਦੌਰਾਨ ਚੋਣ ਅਫਸਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਜ਼ਿਲੇ ਅੰਦਰ ਯੋਗ ਵੋਟਰਾਂ ਦੀ ਵੋਟ ਬਣਾਉਣਾ ਅਤੇ ਵੋਟਾਂ ਦੌਰਾਨ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪਹਿਲੀ ਨਵੰਬਰ ਤੋਂ ਵੋਟਾਂ ਦੀ ਸਰਸਰੀ ਸੁਧਾਈ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ 1-1-2022 ਤਕ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵੋਟਰ, ਆਪਣੀ ਵੋਟ ਬਣਵਾ ਸਕਦੇ ਹਨ

ਉਨਾਂ ਜ਼ਿਲ੍ਹਾ ਸਿੱਖਿਆ ਅਫਸਰ  ਨੂੰ ਸਵੀਪ ਮੁਹਿੰਮ ਤਹਿਤ ਨੋਜਵਾਨਾਂ, ਸਕੂਲ ਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਵੋਟ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਅਤੇ ਨੋਜਵਾਨਾਂ ਨੂੰ ਵੋਟ ਬਣਾਉਣ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਵਿੱਢਣ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਵੋਟ ਬਣਾਉਣ ਲਈ ਫਾਰਮ ਨੰਬਰ 6 ਅਤੇ ਵੋਟ ਕੱਟਣ ਲਈ ਫਾਰਮ ਨੰਬਰ 7 ਭਰਿਆ ਜਾਂਦਾ ਹੈ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਜਿਥੇ ਵੋਟ ਬਣਾਉਣਾ ਜਰੂਰੀ ਹੈ, ਓਥੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਵੀ ਜਰੂਰੂ ਹੈ। ਉਨਾਂ ਦੱਸਿਆ ਕਿ ਕੋਈ ਵੀ ਨਾਗਰਿਕ ਆਨਲਾਈਨ ਵਿਧੀ ਰਾਹੀਂ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਵੋਟਰ ਪੋਰਟਲ (https://voterportal.eci.gov.in) ਤੇ ਵੀ ਨਵੀਂ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਕਰਵਾਉਣ ਲਈ ਅਪਲਾਈ ਕਰ ਸਕਦਾ ਹੈ। ਜਾਂ ਵਧੇਰੇ ਜਾਣਕਾਰੀ ਲਈ 1950  ਤੇ ਮੁਫਤ ਕਾਲ ਕੀਤੀ ਜਾ ਸਕਦੀ ਹੈ

ਮੀਟਿੰਗ ਉਪਰੰਤ ਉਨਾਂ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਵਿਖੇ ਐਫ.ਐਲ.ਸੀ ਦੇ ਪ੍ਰੋਸੈਸ ਨੂੰ ਵਾਚਿਆ। ਉਨਾਂ ਐਫ.ਐਲ.ਸੀ ਦੀਆਂ ਵੱਖ-ਵੱਖ ਡੇਲੀ ਰਿਪੋਰਟਾਂ, ਸਟਾਕ ਰਜਿਸਟਰ, ਲਾਗਬੁੱਕਾਂ, ਹਾਜ਼ਰੀ ਸ਼ੀਟਾਂ ਆਦਿ ਨੂੰ ਚੈੱਕ ਕੀਤਾ

Leave a Reply

Your email address will not be published. Required fields are marked *