13 ਅਕਤੂਬਰ (ਮੁਨੀਰਾ ਸਲਾਮ ਤਾਰੀ ) * * ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 1 ਲਖਵਿੰਦਰ ਸਿੰਘ ਸੇਖੋਂ ਵੱਲੋਂ ਸਕੂਲ ਮੁਖੀਆਂ ਨਾਲ ਨੈਸ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 12 ਨਵੰਬਰ 2021 ਨੂੰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਬੱਚਿਆ ਦੀ ਹਰ ਪੱਖੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾਵੇ ਅਤੇ ਨੈਸ ਦੀ ਤਿਆਰੀ ਕਰਵਾਉਣ ਸਮੇਂ ਪ੍ਰੋਜੈਕਟਰ / ਐਲ.ਈ.ਡੀ. ਵਰਤੋਂ ਕਰਦੇ ਹੋਏ ਮੁੱਖ ਦਫ਼ਤਰ ਵੱਲੋਂ ਭੇਜੀਆਂ ਨੈਸ ਸ਼ੀਟਾ ਵਿੱਚ ਭਾਗਦਾਰੀ 100 ਪ੍ਰਤੀਸ਼ਤ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜਿਸ ਅਧਿਆਪਕ ਨੇ ਛੁੱਟੀ ਲੈਣੀ ਹੈ , ਉਹ ਆਨ-ਲਾਈਨ ਛੁੱਟੀ ਅਪਲਾਈ ਕਰੇਗਾ। ਉਨ੍ਹਾਂ ਕਿਹਾ ਸੈਂਟਰ ਮੁੱਖ ਅਧਿਆਪਕ ਰੋਜ਼ਾਨਾ ਘੱਟੋ ਘੱਟ 2 ਸਕੂਲ ਵਿਜਟ ਕਰਕੇ ਸਮੁੱਚੀ ਰਿਪੋਰਟ ਦਰਜ ਕਰੇਗਾ। ਇਸ ਦੌਰਾਨ ਉਨ੍ਹਾਂ ਬਲਾਕ ਵਿੱਚ ਚੱਲ ਰਹੇ ਸਿਵਲ ਵਰਕਸ , ਬੱਚਿਆਂ ਦੀ ਸਕਾਲਰਸ਼ਿਪ ਸਬੰਧੀ ਰਿਪੋਰਟ ਇਕੱਤਰ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗੀ ਹਦਾਇਤਾਂ ਤੇ ਅਮਲ ਕਰਦਿਆਂ ਹਰ ਇੱਕ ਅਧਿਆਪਕ ਆਪਣੀ ਸਲਾਨਾ ਏ.ਸੀ.ਆਰ. ਆਮ-ਲਾਈਨ ਕਰੇਗਾ। ਇਸ ਮੌਕੇ ਕਲਰਕ ਦਲਬੀਰ ਸਿੰਘ, ਬੀ.ਐਮ.ਟੀ. ਮਲਕੀਤ ਸਿੰਘ, ਨਸੀਬ ਸਿੰਘ ,ਸੈਂਟਰ ਮੁੱਖ ਅਧਿਆਪਕ ਵਰਿੰਦਰ ਕੁਮਾਰ, ਹਰਿੰਦਰਜੀਤ ਕੌਰ , ਗੁਰਮੇਜ ਸਿੰਘ, ਬਲਜੀਤ ਸਿੰਘ , ਰਘਬੀਰ ਸਿੰਘ , ਜੈਦੇਵ ਸਿੰਘ , ਸੁਧਾ ਦੇਵੀ , ਡਾਟਾ ਓਪਰੇਟਰ ਸੁਨੀਤਾ ਦੇਵੀ , ਮਿੱਡ ਡੇ ਮੀਲ ਇੰਚਾਰਜ ਰਜਵੰਤ ਕੌਰ ਹਾਜ਼ਰ ਸਨ। *

Leave a Reply

Your email address will not be published. Required fields are marked *