*ਗੁਰਦਾਸਪੁਰ 13 ਅਕਤੂਬਰ (ਮੁਨੀਰਾ ਸਲਾਮ ਤਾਰੀ ) *

*ਜ਼ਿਲ੍ਹਾ ਗੁਰਦਾਸਪੁਰ ਫੈਂਨਸਿੰਗ ਐਸੋਸੀਏਸ਼ਨ ਦੁਆਰਾ 10 ਅਤੇ 11 ਅਕਤੂਬਰ 2021 ਨੂੰ ਜ਼ਿਲ੍ਹਾ ਪੱਧਰੀ ਫੈਂਨਸਿੰਗ ਮੁਕਾਬਲੇ ਅੰਡਰ 20, ਅੰਡਰ 17 , ਅੰਡਰ 14 , ਅੰਡਰ 12 ਖੇਡ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ। ਜਿਸ ਵਿੱਚ ਸਟੇਟ ਪੱਧਰ ਤੇ ਹੋਣ ਵਾਲੇ ਫੈਂਨਸਿੰਗ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਕੀਤੀ ਗਈ। ਇਸ ਵਿੱਚ ਅਗਮਵੀਰ ਸਿੰਘ , ਸਮਰੀਨ, ਹਾਰਦਿਕ, ਨਵਰੋਜ, ਵੈਭਵ ਸ਼ਰਮਾ , ਪਵਿਤਨੂਰ ਕੌਰ ਅਸਮੀ, ਕਾਜਲ , ਰੀਤਮਜੋਤ , ਹਰਜਪੁਜੀ, ਮਾਨਵਦੀਪ ਸਿੰਘ, ਨਿਹਾਰਕਾ, ਰਾਦੇਸ਼, ਮਨਰਾਜ ਸਿੰਘ, ਅਰਨਬ ਸ਼ਰਮਾ , ਏਕਨੂਰ ਨੇ ਪਹਿਲਾ ਗੁਰਨੂਰ ਸਿੰਘ , ਮਾਨਵਦੀਪ , ਗੁਰਲੀਨ ਕੌਰ , ਵਿਵਾਨ , ਪ੍ਰਥਮਪ੍ਰੀਤ ਸਿੰਘ ਨੇ ਦੂਸਰਾ ਅਤੇ ਗੁਰਕਬੀਰ ਸਿੰਘ, ਗੁਰਇਸ਼ਾਨ ਸਿੰਘ , ਸੁਮਿਤ ਭਗਤ , ਹਰਪ੍ਰੀਤ ਸਿੰਘ , ਰਣਵੀਰ ਸਿੰਘ, ਉਦੇ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਫੈਂਨਸਿੰਗ ਐਸੋਸੀਏਸ਼ਨ ਵੱਲੋਂ ਮੈਡਲ ਅਤੇ ਮੈਰਿਟ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫੈਂਨਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ , ਜਨਰਲ ਸਕੱਤਰ ਹਰਿੰਦਰ ਸਿੰਘ , ਮੀਤ ਪ੍ਰਧਾਨ ਰਮਨ ਕੁਮਾਰ। ਜਾਇਟ ਸਕੱਤਰ ਨਿਸਚਿੰਤ ਕੁਮਾਰ , ਮੀਡੀਆ ਸਕੱਤਰ ਹਰਉਪਿੰਦਰਪਾਲ ਸਿੰਘ , ਕੋਚ ਸੋਨੀਆ , ਯੋਗੇਸ਼ , ਸਾਹਿਲ ਅਬਰੋਲ , ਪਰਦੀਪ ਕੁਮਾਰ , ਸੰਦੀਪ ਕੋਰ , ਹਰਦੀਪ ਸਿੰਘ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ। ਟੂਰਨਾਮੈਂਟ ਕਮੇਟੀ ਦੁਆਰਾਂ ਪ੍ਰਿੰਸੀਪਲ ਅਜਮੇਰ ਸਿੰਘ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। *

Leave a Reply

Your email address will not be published. Required fields are marked *