ਬਟਾਲਾ, 13 ਅਕਤੂਬਰ (ਮੁਨੀਰਾ ਸਲਾਮ ਤਾਰੀ ) – ਅੰਤਰ-ਰਾਸ਼ਟਰੀ ਦਿਵਸ ‘ਆਫਤਾਂ ਕਿਵੇਂ ਘੱਟ ਕਰੀਏ’ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਸਾਣੀਆਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਜਾਗਰੂਕ ਕੈਂਪ ਜਾਪਨ ਦੇ ਸ਼ਹਿਰ ਸੇਂਦੇਈ-2015 ਦੇ ਸੱਤ ਟੀਚਿਆਂ ’ਚ ਵਿਕਾਸਸ਼ੀਲ ਦੇਸ਼ਾਂ ਦੇ ਆਫਤਾਂ ਦੇ ਕਾਰਣ ਤੇ ਉਹਨਾਂ ਨੂੰ ਘਟਾਉਣ ਸਬੰਧੀ-2021 ਦਾ ਛੇਵਾਂ ਟੀਚਾ ਹੈ। ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਤਹਿਤ ਆਫਤਾਂ ਨੂੰ ਨਜਿੱਠਣ ਲਈ ਆਮ ਨਾਗਰਿਕ ਦੀ ਹਿਸੇਦਾਰੀ ਤੇ ਅਗਵਾਈ ਬਾਰੇ ਜਾਗਰੂਕ ਕੀਤਾ ਗਿਆ।

ਸਥਾਨਿਕ ਸਿਵਲ ਡਿਫੈਂਸ ਵੱਲੋਂ ਕਰਵਾਏ ਗਏ ਇਸ ਜਾਗਰੂਕਤਾ ਕੈਂਪ ਵਿਚ ਪੋਸਟ ਵਾਰਡਨ ਤੇ ਜ਼ੋਨ-4 ਸਲੂਸ਼ਨ-ਪੰਜਾਬ ਅੰਬੈਸਡਰ ਹਰਬਖਸ਼ ਸਿੰਘ, ਪ੍ਰਿੰਸੀਪਲ ਰਕੇਸ਼ ਸ਼ਰਮਾਂ, ਕੈਪਟਨ ਜੋਗਿੰਦਰ ਸਿੰਘ, ਲੈਕਚਰਾਰ ਰਮਨਦੀਪ ਸਿੰਘ ’ਤੇ ਸੁਖਪ੍ਰੀਤ ਸਿੰਘ ਦੇ ਨਾਲ ਸੈਕਟਰ ਵਾਰਡਨ ਹਰਪ੍ਰੀਤ ਸਿੰਘ ਤੇ ਰਜਿੰਦਰ ਪਾਲ ਸਿੰਘ ਮਠਾਰੂ ਸ਼ਾਮਲ ਹੋਏ।
ਇਸ ਮੌਕੇ ਹਰਬਖਸ਼ ਸਿੰਘ ਨੇ ਦੱਸਿਆ ਕਿ ਆਫਤ ਕਦੀ ਵੀ ਦੱਸ ਕੇ ਨਹੀਂ ਆਉਂਦੀ ਇਹਨਾਂ ਨਾਲ ਨਜਿੱਠਣ ਲਈ ਹਰੇਕ ਨਾਗਰਿਕ ਦਾ ਸਿੱਖਿਅਤ ਹੋਣਾ ਜਰੂਰੀ ਹੈ। ਜਿਨਾ ਵੀ ਵਿਕਾਸ ਹੋ ਰਿਹਾ ਹੈ ਉਸ ਵਿਚ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਰੱਖਿਆ ਜਾਣਾ ਚਾਹੀਦਾ ਹੈ। ਇਹਨਾਂ ਨਾਲ ਨਜਿਠੱਣ ਲਈ ਹਰੇਕ ਨਾਗਰਕਿ ਦੀ ਹਿੱਸੇਦਾਰੀ ਤੇ ਅਗਵਾਈ ਹੋਣੀ ਨਿੱਜੀ ਜਿੰਮੇਦਾਰੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੁਢਲੀ ਸਹਾਇਤਾ ਬਾਕਸ ਤੇ ਸੇਫਟੀ ਕਿਟ ਜਰੂਰ ਰੱਖੋ। ਸੰਕਟਕਾਲੀਨ ਮੌਕੇ ਲਈ ਤਿਆਰੀ ਤੇ ਅਭਿਆਸ ਕਰੋ। ਸਰਕਾਰ ਵਲੋ ਜਾਰੀ ਪੂਰਵ ਚਿਤਾਵਨੀ ਪ੍ਰਤੀ ਜਾਗਰੂਕ ਰਹੀਏ। ਅਫਵਾਹਾਂ ਵੱਲ ਧਿਆਨ ਨਾ ਦਵੋ ਨਾ ਹੀ ਫੈਲਾਓ। ਕਿਸੇ ਵੀ ਐਮਰਜੈਂਸੀ ਮੌਕੇ ਨੰਬਰ 112 ਨਾਲ ਸੰਪਰਕ ਕਰਕੇ ਸਹੀ ਤੇ ਪੂਰੀ ਜਾਣਕਾਰੀ ਦਿਓ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਫਸਟ ਏਡ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਆਫਤ ਮੌਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸੁਰੱਖਿਆ ਜਾਗਰੂਕ ਹਿਤ ਅੱਗ ਤੋ ਬਚਾਅ ਸਬੰਧੀ ਕਿਤਾਬਚਾ ਤੇ 112 ਨੰ. ਦੇ ਪੋਸਟਰ ਵੀ ਵੰਡੇ ਗਏ ।

ਸੁਰੱਖਿਆ ਸਬੰਧੀ ਸਵਾਲ-ਜਵਾਬ ਦੋਰਾਨ ਵਿਦਿਆਰਥੀ ਅਨਮੋਲ ਸਿੰਘ ਤੇ ਮਾਨਵ ਵਲੋਂ ਸਹੀ ਜਵਾਬ ਦੇਣ ਤੇੇ ਇਨਾਮ ਦਿੱਤੇ ਗਏ। ਇਸ ਮੌਕੇ ਪਿ੍ਰੰਸੀਪਲ ਰਕੇਸ਼ ਸ਼ਰਮਾਂ ਵੱਲੋਂ ਸਿਵਲ ਡਿਫੈਂਸ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਭੱਵਿਖ ਵਿੱਚ ਉਨਾਂ੍ਹ ਦੇ ਸਕੂਲ ਵਿੱਚ ਅਜਿਹੇ ਹੋਰ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ।

ਇਸ ਮੌਕੇ ਲੈਕਚਰਾਰ ਰਜਿੰਦਰ ਸਿੰਘ, ਪ੍ਰਿਥੀਪਾਲ ਸਿੰਘ, ਜੋਗਿੰਦਰ ਸਿੰਘ, ਬਖਸ਼ੀਸ਼ ਸਿੰਘ, ਸੰਦੀਪ ਕੁਮਾਰ, ਮਨਜਿੰਦਰ ਸਿੰਘ, ਹਰਪਾਲ ਸਿੰਘ ਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *