spot_img
Homeਦੋਆਬਾਰੂਪਨਗਰ-ਨਵਾਂਸ਼ਹਿਰਸਟੂਡੈਂਟ ਆਪਣੇ ਉੱਜਲ ਭਵਿੱਖ ਲਈ ਲਗਨ ਦੇ ਨਾਲ ਕਰਨ ਪੜਾਈ -...

ਸਟੂਡੈਂਟ ਆਪਣੇ ਉੱਜਲ ਭਵਿੱਖ ਲਈ ਲਗਨ ਦੇ ਨਾਲ ਕਰਨ ਪੜਾਈ – ਐਚਆਰ ਮਨੀਸ਼ਾ – ਦੂਜੇ ਦਿਨ ਇੰਡਕਸ਼ਨ 2021 ਪ੍ਰੋਗਰਾਮ ’ਚ ਨਵੇਂ ਸਟੂਡੈਂਟ ਨੇ ਮੰਚ ’ਤੇ ਦਿਖਾਈ ਆਪਣੀ ਪ੍ਰਤੀਭਾ

ਨਵਾਂਸ਼ਿਹਰ,  09 ਅਕਤੂਬਰ (ਵਿੱਪਨ)

ਕਰਿਆਮ ਰੋਡ  ’ਤੇ ਸੱਥਿਤ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਨਵੇਂ ਸਟੂਡੈਂਟਸ  ਦੇ ਸੁਆਗਤ ’ਚ ਜਾਰੀ ਇੰਡਕਸ਼ਨ 2021 ਪ੍ਰੋਗਰਾਮ ’ਚ ਦੂਜੇ ਦਿਨ ਵਿਦਿਆਰਥੀਆਂ ਨੇ ਮੰਚ ’ਤੇ ਆਪਣੀ ਪ੍ਰਤੀਭਾ ਦਿਖਾਈ।  ਪ੍ਰਮੁੱਖ ਵਕਤਾ ਕੇਸੀ ਗਰੁੱਪ ਦੀ ਐਚਆਰ ਮਨੀਸ਼ਾ ,  ਬੀਐਡ ਕਾਲਜ ਪਿ੍ਰੰਸੀਪਲ ਡਾੱ.  ਕੁਲਜਿੰਦਰ ਕੌਰ,  ਹੋਟਲ ਮੈਨਜਮੈਂਟ ਕਾੱਲਜ ਪਿ੍ਰੰਸੀਪਲ ਸ਼ੈਫ ਵਿਕਾਸ ਕੁਮਾਰ  ਨੇ ਆਪਣੇ ਵਿਚਾਰ ਰੱਖੇ ।  ਸਟੂਡੈਂਟ ਸੁਖਚੈਨ ਨੇ ਸ਼ਬਦ ਗਾਇਨ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ .  .  ਨਾਲ ਪੋ੍ਰਗਰਾਮ ਦੀ ਸ਼ੁਰੁਆਤ ਕੀਤੀ ।  ਇਸਦੇ ਬਾਅਦ ਮੰਚ ’ਤੇ ਸ਼ਿਵਾਂਗੀ ਅਤੇ ਜੈਸਿਕਾ ਨੇ ਡਾਂਡਿਆ ਕੀਤਾ। ਉਸਦੇ ਬਾਅਦ ਰਮਨਪ੍ਰੀਤ ਨੇ ਸ਼ਿਵ ਕੁਮਾਰ  ਬਟਾਲਵੀ ਦਾ ਗੀਤ ਜਿੱਥੇ ਇੱਤਰਾ  ਦੇ ਵਗਦੇ ਨੇ ਚੌਅ ,  ਉੱਥੇ ਮੇਰਾ ਯਾਰ .  .  ,  ਇਸਦੇ ਬਾਅਦ ਰਮਨਪ੍ਰੀਤ ਅਤੇ ਸਾਕਸ਼ੀ ਨੇ  ਮੰਚ ’ਤੇ ਭੰਗੜਾ ਪਾਇਆ ।  ਐਚਆਰ ਮਨੀਸ਼ਾ ਨੇ ਦੱਸਿਆ ਕਿ ਹਰ ਸਟੂਡੈਂਟ ਨੂੰ ਆਪਣੇ ਉੱਜਵਲ ਭਵਿੱਖ ਲਈ ਇੱਕ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ।  ਉਸ ਟੀਚੇ ਨੂੰ ਪੂਰਾ ਕਰਨ ਲਈ ਸਟੂਡੈਂਟ ਲਗਨ  ਦੇ ਨਾਲ ਪੜਾਈ ਕਰੇ ।  ਇਸਦੇ ਬਾਅਦ ਡਾੱ.  ਕੁਲਜਿੰਦਰ ਕੌਰ ਨੇ ਪੜਾਈ ਕਰਦੇ ਸਮੇ ਹਰ ਸਟੂਡੈਂਟ ਨੂੰ ਆਪਣੀ ਗਲਤੀਆਂ ਅਤੇ ਉਪਲੱਬਧੀਆਂ ’ਤੇ ਧਿਆਨ ਰੱਖਣ ਲਈ ਪ੍ਰੇਰਿਆ।  ਉਨਾਂ ਨੇ ਦੱਸਿਆ ਕਿ ਪੜਦੇ ਸਮੇਂ ਜੇਕਰ ਸਟੂਡੈਂਟ ਦਾ ਮਨ ਭੱਟਕਦਾ ਹੈ ,  ਤਾਂ ਉਸਨੂੰ ਇਕਾਗਰਤਾ ਨਾਲ ਆਪਣੀ ਪੜਾਈ ਵੱਲ ਧਿਆਨ ਦੇਣਾ ਹੋਵੇਗਾ ।  ਅੰਤ ’ਚ ਸ਼ੈਫ ਵਿਕਾਸ ਕੁਮਾਰ  ਨੇ ਦੱਸਿਆ ਕਿ ਇਹ ਇੰਸਟੀਚਿਊਸ਼ਨ 1999 ਤੋਂ ਇਲਾਕੇ ’ਚ ਸਿੱਖਿਆ ਦਾ ਪ੍ਰਸਾਰ ਕਰ ਰਿਹਾ ਹੈ ।   ਅੱਜ ਕੇਸੀ ਗਰੁੱਪ  ਦੇ ਚਾਰ ਕੈਂਪਸ  ( ਨਵਾਂਸ਼ਹਿਰ,  ਪੰਡੋਗਾ ਊਨਾ ਹਿਮਾਚਲ ਪ੍ਰਦੇਸ਼,  ਡਘਾਮ ਅਤੇ ਭੱਦਲ  ਰੋਪੜ  )  ’ਚ ਚੱਲ ਰਹੇ ਹਨ ।   ਹੁਣ ਤੱਕ ਹਜਾਰਾਂ ਵਿਦਿਆਰਥੀ ਸਿੱਖਿਆ ਤੋ ਬਾਅਦ ਦੇਸ਼ਾਂ ਵਿਦੇਸ਼ਾਂ ’ਚ ਕੇਸੀ ਦਾ ਨਾਮ ਰੁਸ਼ਨਾ ਰਹੇ ਹਨ।   ਕਾਲਜ ’ਚ ਸਿੱਖਿਆ  ਦੇ ਉਪਰਾਂਤ ਹੀ ਜਾੱਬ ਪਲੈਸਮੈਂਟ ਸੈਲ ਵਲੋ ਉਨਾਂ ਦੀ ਵੱਖੋ ਵੱਖ ਕੰਪਨੀਆਂ ’ਚ ਜਾਬ ’ਚ ਵੀ ਸਹਾਇਤਾ ਕੀਤੀ ਜਾਂਦੀ ਹੈ ।  ਮੰਚ ਸੰਚਾਲਨ ਮੈਡਮ ਅਮਨਪ੍ਰੀਤ ਕੌਰ ਨੇ ਕੀਤਾ ।  ਮੌਕੇ ’ਤੇ ਡਾੱ.  ਸ਼ਬਨਮ,  ਪ੍ਰੋ.  ਕਪਿਲ ਕਨਵਰ ,  ਡੈਪ ਜੀਨਤ ਰਾਣਾ,  ਪ੍ਰੋ .  ਰਮਿੰਦਰਜੀਤ ਕੌਰ,   ਹਰਪ੍ਰੀਤ ਕੌਰ,  ਮੋਨਿਕਾ ਧੰਮ,   ਮਨਮੋਹਨ ਸਿੰਘ ,  ਜਸਿਵੰਦਰ ਸਿੰਘ ,  ਸ਼ੈਫ ਮਿਰਜਾ ਸ਼ਹਿਜਾਨ ਵੇਗ,  ਬਲਦੀਪ ਕੌਰ ,  ਸੁਖਵਿੰਦਰ,  ਮਨਜੀਤ ਕੁਮਾਰ   ਅਤੇ ਵਿਪਨ ਕੁਮਾਰ  ਆਦਿ ਹਾਜਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments