spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੇਸੀ ਪੋਲੀਟੇਕਨਿਕ ਅਤੇ ਇੰਜੀਨਿਅਰਿੰਗ ਦੇ 50 ਵਿਦਿਆਰਥੀਆਂ ਨੇ ਆਈਟੀਆਈ ਪਲਾਹੀ ਅਤੇ ਖਟਕੜ...

ਕੇਸੀ ਪੋਲੀਟੇਕਨਿਕ ਅਤੇ ਇੰਜੀਨਿਅਰਿੰਗ ਦੇ 50 ਵਿਦਿਆਰਥੀਆਂ ਨੇ ਆਈਟੀਆਈ ਪਲਾਹੀ ਅਤੇ ਖਟਕੜ ਕਲਾਂ ’ਚ ਕੀਤਾ ਵਿਜਿਟ

ਨਵਾਂਸ਼ਹਿਰ,  09 ਅਕਤੂਬਰ (ਵਿੱਪਨ)

ਕੇਸੀ ਪੋਲੀਟੇਕਨਿਕ ਕਾਲਜ ਅਤੇ ਕੇਸੀ ਇੰਜੀਨਿਅਰਿੰਗ ਐਂਡ ਆਈਟੀ  ਦੇ 50 ਵਿਦਿਆਰਥੀਆਂ ਦਾ ਸਿੱਖਿਅਕ ਅਤੇ ਹਿਸਟੋਰੀਕਲ ਥਾਂਵਾ ਤੇ ਵਿਜਿਟ ਕਰਵਾਇਆ ਗਿਆ ।  ਕਾਲਜ ਪਿ੍ਰੰਸੀਪਲ ਰਾਜਿੰਦਰ ਮੰੂਮ ਅਤੇ ਇੰਜਿਨਿਅਰਿੰਗ ਕਾਲਜ ਦੀ ਕਾਰਜਕਾਰੀ ਪਿ੍ਰੰਸੀਪਲ ਅਮਨਦੀਪ ਕੌਰ ਦੀ ਦੇਖਰੇਖ ’ਚ ਗਏ ਇਸ ਵਿਜਿਟ ’ਚ ਸਹਾਇਕ ਪ੍ਰੋਫੈਸਰ ਦਲਵੀਰ ਕੌਰ,  ਪ੍ਰੋ. ਜਤਿੰਦਰ ਕੌਰ,  ਨਿਰਮਲ ਰਾਮ  ਦੇ ਨਾਲ ਵਿਦਿਆਰਥੀਆਂ ਨੇ ਜਗਤ ਸਿੰਘ  ਪਲਾਹੀ ਆਈਟੀਆਈ  ( ਫਗਵਾੜਾ )   ਪੁੱਜੇ ।  ਉੱਥੇ ਪ੍ਰੋ. ਧਰਮਿੰਦਰ ਸੋਨੀ ,  ਪ੍ਰੋ. ਜਤਿੰਦਰ ਸਿੰਘ  ਵਲੋ ਸੋਲਰ ਪੈਨਲ,  ਸੋਲਰ ਕੁਕਰ,  ਸੋਲਰ ਡਰਾਈਰ,  ਸੋਲਰ ਲਾਈਟ,  ਸੋਲਰ ਵਾਟਰ ਹੀਟਰ,  ਸੋਲਰ ਵਾਟਰ ਪਿਊਰੀਫਾਇਰ ਅਤੇ ਹੋਰ ਸੂਰਜ ਨਾਲ ਸੰਚਾਲਿਤ ਸੌਲਰ ਵਸਤੁਆਂ ਵਿਖਾਈਆਂ ਗਈਆਂ ।  ਇਸਦੇ ਨਾਲ ਉਨਾਂ ਨੇ ਆਈਟੀਆਈ ਦੀ ਹੋਰ ਲੈਬ ਦੇਖੀਆਂ ਅਤੇ ਜਾਣਕਾਰੀ ਹਾਸਲ ਕੀਤੀ ।  ਪ੍ਰੋ . ਸੋਨੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਸੂਰਜ ਦੀਆਂ ਕਿਰਨਾਂ ਨੂੰ ਵਿਅਰਥ ਜਾਣ ਦੀ ਬਜਾਏ ਉਸਦਾ ਪ੍ਰਯੋਗ ਕਰਨਾ ਚਾਹੀਦਾ ਹੈ ।  ਵਿਜਿਟ ਨਾਲ ਵਿਦਿਆਰਥੀਆਂ ਨੇ ਕਾਫ਼ੀ ਤਕਨੀਕਿ ਗਿਆਨ ਪ੍ਰਾਪਤ ਕੀਤਾ ਹੈ ।  ਇਸਦੇ ਨਾਲ ਹੀ ਵਿਦਿਆਰਥੀਆਂ ਨੇ ਸ਼ਹੀਦ – ਏ – ਆਜਮ ਸ .  ਭਗਤ ਸਿੰਘ   ਦੇ ਜੱਦੀ ਪਿੰਡ ਖਟਕੜ ਕਲਾਂ ’ਚ ਵੀ ਵਿਜਿਟ ਕੀਤਾ ਅਤੇ ਉੱਥੇ ਸ਼ਹੀਦ ਭਗਤ ਸਿੰਘ  ਦਾ ਘਰ ਅਤੇ ਅਜਾਇਬ ਘਰ ਦੇਖਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments