ਨਵਾਂਸ਼ਹਿਰ,  9 ਅਕਤੂਬਰ, (ਵਿੱਪਨ)
ਕਰਿਆਮ ਰੋਡ ’ਤੇ ਸੱਥਿਤ ਕੇਸੀ ਪਬਲਿਕ ਸਕੂਲ ’ਚ ਗਾਂਧੀ ਜਯੰਤੀ ਨੂੰ ਸਮਰਪਿਤ ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਦੀ ਦੇਖਰੇਖ ’ਚ ਛੇਵੀਂ ਤੋਂ ਲੈ ਕੇ ਅਠਵੀਂ ਕਲਾਸ ਤੱਕ  ਦੇ ਕਰੀਬ 150 ਵਿਦਿਆਰਥੀਆਂ ਨੇ ਪੋਸਟਰ ਅਤੇ ਸਲੋਗਨ ਮੁਕਾਬਲੇ ’ਚ ਹਿੱਸਾ ਲੈ ਕੇ ਆਪਣੇ ਵਿਚਾਰ ਰੱਖੇ ।  ਅਕੈਡਮਿਕ ਸਕੂਲ ਡੀਨ ਰੁਚਿਕਾ ਵਰਮਾ ਨੇ ਦੱਸਿਆ ਕਿ  ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਆਪਣਾ ਜੀਵਨ ਸੱਚ ਦੀ ਖੋਜ ਨੂੰ ਸਮਰਪਿਤ ਕੀਤਾ।  ਉਨਾਂ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਆਪਣੀ ਖੁੱਦ ਦੀਆਂ ਗਲਤੀਆਂ ਅਤੇ ਖੁੱਦ ’ਤੇ ਪ੍ਰਯੋਗ ਕਰਦੇ ਹੋਏ ਸਿੱਖਣ ਦੀ ਕੋਸ਼ਿਸ਼ ਕੀਤੀ ।  ਉਨਾਂ ਨੇ ਆਪਣੀ ਆਤਮਕਥਾ ਨੂੰ ਸੱਚ  ਦੇ ਪ੍ਰਯੋਗ ਦਾ ਨਾਮ ਦਿੱਤਾ ।
 ਸਕੂਲ ਮੈਨੇਜਰ ਆਸ਼ੂ ਸ਼ਰਮਾ  ਨੇ ਦੱਸਿਆ ਕਿ ਮੋਹਨ ਦਾਸ   ਕਰਮ ਚੰਦ ਗਾਂਧੀ ਜੀ ਨੇ ਕਿਹਾ ਹੈ ਕਿ ਸੱਭ ਤੋਂ ਮਹੱਤਵਪੂਰਣ ਲੜਾਈ ਲੜਨ ਲਈ ਆਪਣੀ ਦੁਸ਼ਟਾਤਮਾਵਾਂ,  ਡਰ ਅਤੇ ਅਸੁਰੱਖਿਆ ਵਰਗੇ ਤੱਤਾਂ ’ਤੇ ਜਿੱਤ ਪਾਉਣੀ ਜਰੁਰੀ ਹੈ ।  ਗਾਂਧੀ ਜੀ ਨੇ ਆਪਣੇ ਵਿਚਾਰਾਂ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਸੰਖੇਪ ਵਿੱਚ ਵਿਅਕਤ ਕੀਤਾ ਜਦੋਂ ਉਨਾਂ ਨੇ ਕਿਹਾ ਭਗਵਾਨ ਹੀ ਸੱਚ ਹੈ ।  ਗਾਂਧੀ ਜੀ ਨੇ ਕਿਹਾ  ਸੀ ਕਿ ਜਦੋਂ ਉਹ ਨਿਰਾਸ਼ ਹੁੰਦੇ ਹਨ ਤਾਂ ਉਹ ਰੱਬ ਨੂੰ ਯਾਦ ਕਰਦੇ ਹੈ ।  ਐਕਟਿਵਟੀ ਕੋਆਰਡੀਨੇਟਰ ਸੰਦੀਪ ਵਾਲੀਆ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਕਿਰਨਪ੍ਰੀਤ ਕੌਰ  ( ਛੇਵੀਂ ਕਲਾਸ),   ਗੁਰਕੀਰਤ ਕੌਰ  ( ਸੱਤਵੀ )  ਅਤੇ ਲਵਲੀਨ ਕੌਰ  ( ਅਠਵੀਂ )  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।  ਅੰਤ ’ਚ ਸਾਰਿਆ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।  ਜੱਜ ਦੀ ਭੂਮਿਕਾ ਹੈਡ ਮਿਸਟਰੈਸ ਤਰੁਣਾ ਬਜਾਜ਼  ਅਤੇ ਜਸਕਰਣ ਕੌਰ ਨੇ ਅਦਾ ਕੀਤੀ ।  ਮੌਕੇ ’ਤੇ ਨਰਸਿੰਘ,  ਨੀਲਮ ,  ਮੋਨਿਕਾ ਸ਼ਰਮਾ  ਅਤੇ ਵਿਪਨ ਕੁਮਾਰ ਆਦਿ  ਦੇ  ਨਾਲ ਸਕੂਲ ਸਟਾਫ ਹਾਜਰ ਰਿਹਾ ।

Leave a Reply

Your email address will not be published. Required fields are marked *