ਵਾਂਸ਼ਹਿਰ,  9ਅਕਤੂਬਰ (ਵਿੱਪਨ)

ਪੰਜਾਬ ਸਟੇਟ ਬੋਰਡ ਆੱਫ ਟੈਕਨਿਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ  ( ਪੀਐਸਬੀਟੀਈ )  ਦਾ ਕੇਸੀ ਪੋਲੀਟੈਕਨਿਕ ਕਾਲਜ ’ਚ ਕੰਪਿਊਟਰ ਸਾਇੰਸ ਇੰਜੀਨਿਅਰਿੰਗ  ( ਸੀਈ ) ਵਿਭਾਗ  ਦੇ ਛੇਂਵੇ ਸਮੈਸਟਰ ਦਾ  ਮਈ 2021 ਦਾ  ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਪਿ੍ਰੰਸੀਪਲ ਇੰਜ.  ਰਜਿੰਦਰ ਮੰੂਮ ਅਤੇ ਵਿਭਾਗ ਪ੍ਰਮੁੱਖ ਇੰਜ.  ਮਨਦੀਪ ਕੌਰ ਨੇ ਦੱਸਿਆ ਕਿ ਛੇਂਵੇ ਸਮੈਸਟਰ ’ਚ ਕੇਸ਼ਵ ਹੀਰਾ ਨੇ 825 ’ਚੋਂ 539  ਅੰਕ ਲੈ ਕੇ ਕਾਲਜ ’ਚ ਪਹਿਲਾ,  ਰਮਨ ਕੁਮਾਰ  ਨੇ 532 ਅੰਕ ਲੈ ਕੇ ਦੂਜਾ ਅਤੇ ਸਾਹਿਲ ਨੇ 498 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਇਹਨਾਂ ਸਾਰੇ ਹੋਣਹਾਰਾਂ ਨੂੰ ਕੇਸੀ ਗਰੁੱਪ  ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਸਹਾਇਕ ਕੈਂਪਸ ਡਾਇਰੇਕਟਰ ਡਾੱ.  ਅਰਵਿੰਦ ਸਿੰਗੀ,   ਪਿ੍ਰੰਸੀਪਲ ਇੰਜ.  ਰਜਿੰਦਰ ਮੰੂਮ ,  ਐਚਓਡੀ ਇੰਜ.  ਮਨਦੀਪ ਕੌਰ ,  ਇੰਜ.  ਮਧੂ  ਨੇ ਹਾਰਦਿਕ ਵਧਾਈ ਦਿੱਤੀ ਹੈ ।

Leave a Reply

Your email address will not be published. Required fields are marked *