ਜਗਰਾਉਂ 22 ਸਤੰਬਰ    ,(ਰਛਪਾਲ ਸਿੰਘ ਸ਼ੇਰਪੁਰੀ ਬੌਬੀ ਸਹਿਜਲ) ਅੱਜ ਦੇ ਬੇਈਮਾਨੀ ਵਾਲੇ ਜ਼ਮਾਨੇ ‘ਚ ਕਈ ਨੌਜਵਾਨ ਅਜਿਹੀਆਂ ਮਿਸਾਲ਼ਾਂ ਕਾਇਮ ਕਰ ਜਾਂਦੇ ਨੇ ਜੋ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੀਆਂ ਹਨ। ਅਜਿਹੀ ਹੀ ਇਕ ਮਿਸਾਲ਼ ਅੱਜ ਦੇਖਣ ਨੂੰ ਮਿਲੀ ਜਦ ਹਾਂਸ ਕਲਾਂ ਤੋਂ ਜਗਰਾਉਂ ਦਵਾਈ ਲੈਣ ਆਏ ਰਾਜਾ ਸਿੰਘ ਦੇ 9000 ਰੁਪਏ ਮੁੱਲ ਦੇ ਕਮਲ਼ ਚੌੰਕ ਵਿੱਚ ਗੁੰਮ ਹੋਏ ਮੋਬਾਇਲ ਦੇ ਵਾਪਸ ਮਿਲਣ ਨਾਲ ਸਾਹਮਣੇ ਆਈ। ਹੋਇਆ ਇਸ ਤਰ੍ਹਾਂ ਕਿ ਰਾਜੇ ਦਾ ਸੈਮਸੰਗ ਮੋਬਾਇਲ ਕਮਲ਼ ਚੌਂਕ ‘ਚ ਅਚਾਨਕ ਡਿੱਗ ਪਿਆ ਜੋ ਕਿ ਪਿੰਡ ਰਾਮੇ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਘਾਰੂ ਦੀ ਨਿਗਾ ਪੈ ਗਿਆ ਅਤੇ ਉਸ ਨੇ ਚੁੱਕ ਕੇ ਸੰਭਾਲ਼ ਲਿਆ ਜਦ 15 ਕੁ ਮਿੰਟ ਬਾਦ ਗੁੰਮੇ ਮੋਬਾਇਲ ‘ਤੇ ਫੋਨ ਕੀਤਾ ਤਾਂ ਗੁਰਸੇਵਕ ਨੇ ਸ਼ਬਦੀ ਪੜਤਾਲ ਕਰਨ ਤੋਂ ਬਾਦ ਕਿਹਾ ਕਿ ਮੈਂ ਕਲਿਆਣੀ ਹੱਸਪਤਾਲ ਦੇ ਸਾਹਮਣੇ ਖੜਾ ਹਾਂ ਆ ਕੇ ਮੋਬਾਇਲ ਲੈ ਜਾਵੋ ਤਾਂ ਛੋਟੀ ਉਮਰ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਲੜਕੇ ਪਿੰਡ ਰਾਮੇ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਘਾਰੂ ਹਾਲ਼ ਵਾਸੀ ਨਿਹਾਲ ਸਿੰਘ ਵਾਲਾ ਨੇ ਇਨਾਮਦਾਰੀ ਦੀ ਮਿਸਾਲ਼ ਕਾਇਮ ਕਰਦਿਆਂ ਲੱਭਿਆ ਮੋਬਾਇਲ ਰਾਜੇ ਨੂੰ ਦੇ ਦਿੱਤਾ।

Leave a Reply

Your email address will not be published. Required fields are marked *