spot_img
Homeਮਾਝਾਗੁਰਦਾਸਪੁਰਕਿਸਾਨ ਜਥੇਬੰਦੀਆਂ ਦੇ ਕੁੱਝ ਆਗੂ ਜੱਥੇਬੰਦੀਆਂ ਨੂੰ ਕਰ ਰਹੇ ਬਦਨਾਂਮ/ਸੁਖਰਾਜ ਸਿੰਘ

ਕਿਸਾਨ ਜਥੇਬੰਦੀਆਂ ਦੇ ਕੁੱਝ ਆਗੂ ਜੱਥੇਬੰਦੀਆਂ ਨੂੰ ਕਰ ਰਹੇ ਬਦਨਾਂਮ/ਸੁਖਰਾਜ ਸਿੰਘ

 

ਕਾਦੀਆਂ 19 ਸਤੰਬਰ (ਪੱਤਰ ਪ੍ਰੇਰਕ) ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਬੜੀ ਤੇਜ਼ੀ ਨਾਲ ਕਾਮਰੇਡ ਸੋਹਣ ਸਿੰਘ ਗਿੱਲ ਪਿੰਡ ਨਵਾਂ ਆਲਮਾ ਜ਼ਿਲ੍ਹਾ ਗੁਰਦਾਸਪੁਰ ਦੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕਾਮਰੇਡ ਕਿਸੇ ਲੜਕੀ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਹੈ ਜ਼ੋ ਇਕ ਬਹੁਤ ਹੀ ਮਾੜੀ ਅਤੇ ਸਮਾਜ਼ ਲਈ ਸ਼ਰਮਨਾਕ ਗੱਲ ਹੈ ਇਸ ਸੰਬੰਧੀ ਅੱਜ ਪਿੰਡ ਫੁੱਲੜਾ ਵਿਚ ਕਿਸਾਨਾਂ ਵੱਲੋਂ ਇਸ ਆਡੀਓ ਨੂੰ ਲੈ ਕੇ ਰੋਸ਼ ਪ੍ਰਦਰਸਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕਿਸਾਨ ਆਗੂ ਸੁਖਰਾਜ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਇਸ ਦਾ ਅਸੀਂ ਵਿਰੋਧ ਕਰਦੇ ਹਾਂ ਇਸ ਨਾਲ ਕਿਸਾਨ ਜਥੇਬੰਦੀਆਂ ਬਹੁਤ ਸ਼ਰਮਸਾਰ ਹੋਇਆ ਹਨ ਅਤੇ ਕਾਮਰੇਡ ਸੋਹਣ ਸਿੰਘ ਦਾ ਅਸੀਂ ਸਮਾਜਿਕ ਬਾਈਕਾਟ ਕਰਦੇ ਹਾਂ ਅਤੇ ਸੁਯਕਤ ਕਿਸਾਨ ਮੋਰਚਾ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਆਗੂਆਂ ਤੋਂ ਕਿਨਾਰਾ ਕੀਤਾ ਜਾਵੇ ਅਤੇ ਕਿਸਾਨ ਜਥੇਬੰਦੀਆਂ ਨੂੰ ਧਰਨੇ ਵਿੱਚ ਜਿੱਤ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਜਾਵੇ ਅਤੇ ਨਿੱਕੇ-ਨਿੱਕੇ ਝਗੜਿਆਂ ਵਿਚ ਧਰਨੇ ਲਾਉਣ ਵਾਲੀਆਂ ਜਥੇਬੰਦੀਆਂ ਦਾ ਬਾਈਕਾਟ ਕੀਤਾ ਜਾਵੇ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਆਗੂ ਆਪਣੇ ਨਿੱਜੀ ਫਾਇਦੇ ਵਾਸਤੇ ਧਰਨੇ ਲਗਾਕੇ ਪੁਲਿਸ ਪ੍ਰਸ਼ਾਸਨ ਨੂੰ ਗੁਮਰਾਹ ਕਰਕੇ ਆਪਣੇ ਨਿੱਜੀ ਫਾਇਦੇ ਲੈ ਰਿਹਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਇਸ ਦੇ ਖਿਲਾਫ਼ ਥਾਣਾ ਭੈਣੀ ਮੀਆਂ ਵਿੱਚ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਕਿਸਾਨਾਂ ਨੂੰ ਨਾਲ ਲੈ ਕੇ ਜਲਦੀ ਇਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ,ਇਸ ਧਰਨੇ ਦੀ ਤਰੀਕ ਜਲਦੀ ਮੀਟਿੰਗ ਤੋਂ ਬਾਅਦ ਦਿੱਤੀ ਜਾਵੇਗੀ।ਇਸ ਮੌਕੇ ਜਸਪਾਲ ਸਿੰਘ,ਰਤਨ ਸਿੰਘ,ਪਰਮਜੀਤ ਸਿੰਘ,ਸੰਸਾਰ ਸਿੰਘ,ਸਵਰਨ ਸਿੰਘ,ਧੀਰ ਸਿੰਘ,ਨੰਦ ਸਿੰਘ,ਜਿੰਦਰ ਸਿੰਘ,ਪੁਰਨ ਸਿੰਘ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਪਿਆਰਾ ਸਿੰਘ,ਚਰਨ ਸਿੰਘ ਆਦਿ ਕਿਸਾਨ ਹਾਜ਼ਰ ਸਨ।

 

ਫੋਟੋ ਕੈਪਸਨ– ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ ਅਤੇ ਹੋਰ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments