ਨਵਾਂਸ਼ਹਿਰ,  21 ਸਤੰਬਰ (ਵਿਪਨ )

ਨਵਾਂਸ਼ਹਿਰ,  21 ਸਤੰਬਰ

ਜਿਲਾ ਸ਼ਹੀਦ ਭਗਤ ਸਿੰਘ  ਨਗਰ ਪੁਲਿਸ ਵਲੋ ਕੇਸੀ ਗਰੁੱਪ ਆੱਫ ਇੰਸੀਟੀਚਿਊਸ਼ਨ ’ਚ ਸਥਾਪਿਤ ਕੇਸੀ  ਸੈਂਟਰ ਫਾੱਰ ਕੰਪੀਟੀਟਿਵ ਇਗਜਾਮ ’ਚ ਕਾਂਸਟੇਬਲ,  ਹੈਡ ਕਾਂਸਟੇਬਲ,  ਜੇਲ ਵਾਰਡਨ ਅਤੇ ਸਬ ਇੰਸਪੇਕਟਰ ਲਈ ਲਿਖਤੀ ਪ੍ਰੀਖਿਆ ਲਈ ਜਾਰੀ  ਮੁਫਤ ਕੋਚਿੰਗ ਕਲਾਸਾਂ ਸਮਾਪਤ ਹੋ ਗਈਆਂ ।  ਪ੍ਰੀਖਿਆ ਦੀ ਤਿਆਰੀ ਲਈ 850  ਦੇ ਕਰੀਬ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈਆਂ ਸੀ।  ਐਸਐਸਪੀ ਹਰਮਨਵੀਰ ਸਿੰਘ  ਗਿੱਲ ਦੇ ਦਿਸ਼ਾ ਨਿਰਦੇਸ਼ ਅਤੇ ਏਸਪੀ  ਮਨਵਿੰਦਰਵੀਰ ਦੇ  ਦੇਖਰੇਖ ’ਚ ਆਯੋਜਿਤ ਇਹਨਾਂ ਕਲਾਸਾਂ ਨੂੰ ਅਖੀਰਲੇ ਦਿਨ ਡੀਐਸਪੀ  ( ਕ੍ਰਾਇਮ ਐਂਡ ਵੂਮੈਨ ਚਾਈਲਡ  )  ਨਿਰਮਲ ਸਿੰਘ  ਅਤੇ ਏਐਸਆਈ ਪ੍ਰਵੀਨ ਕੁਮਾਰ  ਸ਼ਾਮਿਲ ਹੋਏ,  ਉਨਾਂ  ਦੇ  ਨਾਲ ਕੇਸੀ ਗਰੁੱਪ  ਦੇ ਸਹਾਇਕ ਕੈਂਪਸ ਡਾਇਰੈਕਟਰ ਡਾੱ.  ਅਰਵਿੰਦ ਸਿੰਗੀ,   ਪਿ੍ਰੰਸੀਪਲ ਇੰਜ.  ਆਰਕੇ ਮੂੰਮ,  ਮੈਨਜਮੈਂਟ ਕਾਲਜ ਪਿ੍ਰੰਸੀਪਲ ਡਾੱ.  ਸ਼ਬਨਮ, ਸੈਂਟਰ ਇੰਚਾਰਜ ਸਹਾਇਕ ਪ੍ਰੋਫੈਸਰ  ਅੰਕੁਸ਼ ਨਿਝਾਵਨ ,  ਫਾਰਮੇਸੀ ਕਾਲਜ ਪ੍ਰਮੁੱਖ ਪ੍ਰੋ. ਕਪਿਲ ਕਨਵਰ ਮੌਜੂਦ ਰਹੇ ।  ਇਸ ਪ੍ਰੋਗਰਾਮ ’ਚ ਪੁਲਿਸ ਕਾਂਸਟੇਬਲ ਲਈ ਦਿੱਤੇ ਮਾੱਕ ਟੈਸਟ ’ਚ ਅਕਾਸ਼ ਪੁੱਤਰ ਜਸਵਿੰਦਰ ਨੇ ਪਹਿਲਾ,  ਪ੍ਰਭਜੀਤ ਪੁੱਤਰ ਰੇਸ਼ਮ ਨੇ ਦੂਜਾ,  ਭੂਪਿੰਦਰ ਸਿੰਘ  ਪੁਤਰ ਬਲਵਿੰਦਰ ਕੁਮਾਰ  ਨੇ ਤੀਜਾ ਸਥਾਨ ਹਾਸਲ ਕੀਤਾ ਹੈ ।  ਵਧੀਆ ਅਨੁਸ਼ਾਸਨ ਲਈ ਕਿਰਨਵੀਰ ਪੁੱਤਰ ਹਰਜਿੰਦਰ,  ਪੰਕਜ ਕੁਮਾਰ ਪੁੱਤਰ ਸੰਤੋਖ ਰਾਮ,  ਪ੍ਰਭਦੀਪ ਪੁੱਤਰ ਸਰਦਾਰੀ ਲਾਲ,  ਗੁਰਿੰਦਰ ਸਿੰਘ ਪੁੱਤਰ ਸੁਲਖਨ ਸਿੰਘ,  ਮਨਦੀਪ ਕੌਰ ਪੁੱਤਰੀ ਪਰਵਿੰਦਰ ਸਿੰਘ  ਅਤੇ ਰਜਨੀ ਬਾਲਾ ਪੁੱਤਰੀ ਰਾਜ ਕੁਮਾਰ  ਨੂੰ ਮੰਚ ’ਤੇ ਡੀਐਸਪੀ ਨਿਰਮਲ ਸਿੰਘ  ਅਤੇ ਹੋਰ ਸਟਾਫ ਨੇ ਸਨਮਾਨਤ ਕੀਤਾ ।

ਡੀਐਸਪੀ ਨਿਰਮਲ ਸਿੰਘ  ਨੇ ਦੱਸਿਆ ਕਿ ਪੁਲਿਸ ਵਿਭਾਗ ਅਨੁਸ਼ਾਸਨ ’ਚ ਰਹਿ ਕੇ ਕਾਨੂੰਨ ਦੀ ਪਾਲਨਾ ਕਰਵਾਉਂਦਾ ਹੈ । ਨੌਜੁਆਨ ਨਸ਼ਿਆਂ ਤੋਂ ਦੂਰ ਰਹਿਣ ।  ਪੁਲਿਸ ’ਚ ਭਰਤੀ ਲਈ ਪੂਰੀ ਇਮਾਨਦਾਰੀ ਅਤੇ ਅਨੁਸ਼ਾਸਨ ’ਚ ਰਹਿ ਕੇ ਪ੍ਰੀਖਿਆ ਦਿੱਤੀ ਜਾਵੇ ।  ਉਨਾਂ ਨੇ ਕਿਹਾ ਕਿ ਸਾਰਿਆ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ । ਮੰਚ ਸੰਚਾਲਨ ਪ੍ਰੋ.  ਰਮਨਦੀਪ ਕੌਰ ਨੇ ਕੀਤਾ ।   ਮੌਕੇ ’ਤੇ ਏਐਸਆਈ ਪ੍ਰਵੀਨ ਕੁਮਾਰ ,  ਬਲਵੰਤ ਰਾਏ,  ਪ੍ਰਭਜੋਤ ਸਿੰਘ,  ਮਨਮੋਹਨ ਸਿੰਘ,  ਅਕਸ਼ੈ ਰਾਣਾ,  ਦਲਵੀਰ ਕੌਰ,  ਜਤਿੰਦਰ ਕੌਰ  ਅਤੇ ਪੀਆਰਓ ਵਿਪਨ ਕੁਮਾਰ  ਵੀ ਮੌਜੂਦ ਰਹੇ ।

By Vipan

Leave a Reply

Your email address will not be published.