ਬਟਾਲਾ, 14 ਸਤੰਬਰ -(ਮੁਨੀਰਾ ਸਲਾਮ ਤਾਰੀ)
            ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਰਾਪਤ ਧਰਤੀ   ਬਟਾਲਾ ਵਿਖੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ  ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ,ਗੁ: ਸਤਿਕਰਤਾਰੀਆਂ ਡੇਹਰਾ ਸਾਹਿਬ ਵਿਖੇ ਗੁਰਮਤਿ ਸਮਾਗਮਾਂ ਤੇ ਸਾਹਿਬ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋ ਆਰੰਭ ਹੇ ਕੇ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਬਟਾਲਾ ਪਹੁੰਚੇ ਨਗਰ ਕੀਰਤਨ ਅਤੇ ਗੁਰਦੁਆਰਾ ਸ਼੍ਰੀ ਡੇਹਰਾ ਸਾਹਿਬ ਤੋਂ ਆਰੰਭ ਹੋਏ ਮਹਾਨ ਨਗਰ ਕੀਰਤਨ ਦੀ ਸੰਪੂਰਨਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਜ:ਗੁਰਨਾਮ ਸਿੰਘ ਜੱਸਲ ਨੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਵਿਚ ਸ਼ਾਮਿਲ ਸੰਗਤਾਂ ਨੂੰ ਵਧਾਈਆਂ ਦਿੱਤੀਆਂ ।
        ਜ : ਜੱਸਲ ਨੇ ਬੀਬੀ ਜਗੀਰ ਕੌਰ ਬੇਗੋਵਾਲ  ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ  ਮੁਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਹਰਜਿੰਦਰ ਸਿੰਘ ਧਾਮੀ  ਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਅਧਿਕਾਰੀਆਂ ਦਾ ਪ੍ਰਬੰਧਾਂ ਵਿੱਚ  ਦਿੱਤੇ ਵਡਮੁੱਲੇ ਸਹਿਯੋਗ ਤੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ  ਸਾਹਿਬ ,ਸ:ਸੁਰਜੀਤ ਸਿੰਘ ਭਿਟੇਵਡ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ: ਭਗਵੰਤ ਸਿੰਘ ਸਿਆਲਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦਾ ਉਚੇਚੇ ਤੌਰ ਤੇ ਸ਼ਾਮਿਲ ਹੋਣ ਅਤੇ ਸ:ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਟਾਲਾ, ਵੱਖ ਵੱਖ ਮੈਬਰ ਸਾਹਿਬਾਨ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿੱਤੇ ਵਡਮੁੱਲੇ ਸਹਿਯੋਗ ਲਈ  ਧੰਨਵਾਦ ਕੀਤਾ ।
    ਜ: ਜੱਸਲ ਨੇ ਸ: ਜਤਿੰਦਰਪਾਲ ਸਿੰਘ ਚੀਫ ਗੁਰਦੁਆਰਾ ਇੰਸਪੈਕਟਰ  ਸ਼੍ਰੋਮਣੀ ਕਮੇਟੀ ਤੇ ਮੁੱਖ ਪ੍ਰਬੰਧਕ ਜੋੜ ਮੇਲਾ  ਗੁਰਦੁਆਰਾ ਸ਼੍ਰੀ ਕੰਧ ਸਾਹਿਬ  , ਗ:ਡੇਹਰਾ ਸਾਹਿਬ  ਸਤਿਕਰਤਾਰੀਆਂ ਸਾਹਿਬ ਵਿਖੇ  ਵਿਆਹ ਪੁਰਬ ਦੇ ਪ੍ਰਬੰਧਕ ਸ: ਤਜਿੰਦਰ ਸਿੰਘ,ਵੱਖ ਵੱਖ ਗੁਰਦੁਆਰਾ ਇੰਸਪੈਕਟਰ ਸਾਹਿਬਾਨ,ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਤੇ ਸਟਾਫ ਨੂੰ ਵਿਆਹ ਪੁਰਬ ਸਮਾਗਮਾਂ ਦੀ ਸਫਲਤਾ ਤੇ ਸੰਪੂਰਨਤਾ ਲਈ ਦਿੱਤੇ  ਸਹਿਯੋਗ ਲਈ ਧੰਨਵਾਦ ਕੀਤਾ ।ਉਨ੍ਹਾਂ ਨੇ ਉਚੇਚੇ ਤੌਰ ਤੇ ਗੁ:ਕੰਧ ਸਾਹਿਬ,ਗੁ:ਸ਼੍ਰੀ ਅੱਚਲ ਸਾਹਿਬ, ਗੁ:ਸ਼੍ਰੀ ਸਤਿਕਰਤਾਰੀਆਂ ਗੁ:
ਡੇਹਰਾ ਸਾਹਿਬ ਦੇ ਸਮੂਚੇ ਸਟਾਫ ਵਲੋ ਸੇਵਾ ਭਾਵਨਾ ਤੇ ਲਗਣ ਨਾਲ ਨਿਭਾਈ  ਡਿਉਟੀ ਦੀ ਸਲਾਘਾ ਕੀਤੀ।
   ਉਨ੍ਹਾਂ ਸ਼ਹਿਰ ਤੇ ਇਲਾਕੇ ਦੀਆਂ
ਨਾਨਕ ਨਾਮ ਲੇਵਾ ਸੰਗਤਾਂ,ਸਮੂਹ ਸੇਵਾ  ਸੁਸਾਇਟੀਆਂ,ਵੱਖ ਵੱਖ ਧਾਰਮਿਕ  , ਰਾਜਨੀਤਕ,ਸਮਾਜਿਕ ਜਥੇਬੰਦੀਆਂ ਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ।  ਸ਼੍ਰੋਮਣੀ ਕਮੇਟੀ ਮੈਂਬਰ ਜ: ਜੱਸਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫਾਕ, ਐਸ ਐਸ ਪੀ ਬਟਾਲਾ ਸ਼੍ਰੀ ਅਸ਼ਵਨੀ  ਕਪੂਰ,ਐਸ ਡੀ ਐਮ ਬਟਾਲਾ ਮੈਡਮ ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ ਸ: ਜਗਵਿੰਦਰਜੀਤ ਸਿੰਘ ਗਰੇਵਾਲ, ਸਿਹਤ ਵਿਭਾਗ ਦੇ ਅਧਿਕਾਰੀਆਂ,ਬਿਜਲੀ ਬੋਰਡ ਦੇ ਅਧਿਕਾਰੀਆਂ,ਫਾਇਰ ਬਰਗੇਡ,ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਵਲੋ ਦਿੱਤੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ ।
        ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ: ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸ਼੍ਰੀ ਸਤਿਕਰਤਾਰੀਆਂ ਸਾਹਿਬ, ਸ: ਬਲਜੀਤ ਸਿੰਘ  ਬੁੱਟਰ ਮੈਨੇਜਰ ਗੁ ਸ਼੍ਰੀ ਅੱਚਲ ਸਾਹਿਬ,ਸ:ਗੁਰਤਿੰਦਰ ਪਾਲ ਸਿੰਘ, ਸ:ਜਤਿੰਦਰ ਪਾਲ ਸਿੰਘ ਵਿੱਕੀ,  ਸ :ਕੰਵਲਪ੍ਰੀਤ ਸਿੰਘ ਦੌਲਤਪੁਰ, ਸ:ਗੁਰਿੰਦਰ ਸਿੰਘ ਸੈਦਪੁਰ,ਸ :ਮਲਕੀਅਤ ਸਿੰਘ ਹੈਪੀ, ਸ: ਹਰਭਿੰਦਰ ਸਿੰਘ  ਆਦਿ ਹਾਜਰ ਸਨ ।

Leave a Reply

Your email address will not be published. Required fields are marked *