spot_img
Homeਮਾਝਾਅੰਮ੍ਰਿਤਸਰਕੇਸੀ ਮੈਨਜਮੈਂਟ ਕਾਲਜ ’ਚ ਗੁਰੂ ਨਮਨ ਪੋ੍ਰਗਰਾਮ ਆਯੋਜਿਤ

ਕੇਸੀ ਮੈਨਜਮੈਂਟ ਕਾਲਜ ’ਚ ਗੁਰੂ ਨਮਨ ਪੋ੍ਰਗਰਾਮ ਆਯੋਜਿਤ

ਨਵਾਂਸ਼ਹਿਰ, 09 ਸਤੰਬਰ (ਵਿਪਨ)

ਕੇਸੀਐਸਐਮਸੀਏ ( ਮੈਨਜਮੈਂਟ ) ਕਾਲਜ ’ਚ ਅਧਿਆਪਕ ਦਿਵਸ ਨੂੰ ਸਮਰਪਿਤ ਗੁਰੂ ਨਮਨ ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿਚ ਵਿਦਿਆਰਥੀਆਂ ਨੇ ਗੁਰੂਆਂ ਦੇ ਸਨਮਾਨ ’ਚ ਕਵਿਤਾਵਾਂ , ਸ਼ੇਅਰ ਅਤੇ ਗੀਤ ਸੁਣਾਏ। ਸਭ ਤੋਂ ਪਹਿਲਾਂ ਸਟੂਡੈਂਟ ਨੇ ਸਰਸਵਤੀ ਵੰਦਨਾ ਕੀਤੀ , ਉਸਦੇ ਬਾਅਦ ਡਾੱ. ਸਰਵਪੱਲੀ ਰਾਧਾ ਕਿ੍ਰਸ਼ਣਨ ਨੂੰ ਯਾਦ ਕੀਤਾ। ਮੰਚ ’ਤੇ ਵਿਦਿਆਰਥਣ ਨੇਹਾ, ਧਾਰਣਾ ਅਤੇ ਫੈਜਲ ਨੇ ਦੱਸਿਆ ਕਿ ਜਦੋਂ ਬੱਚੇ ਜਿੰਦਗੀ ’ਚ ਆਪਣੇ ਘਰ ਤੋਂ ਬਾਹਰ ਕਦਮ ਰੱਖਦੇ ਹਨ ਤੱਦ ਪਹਿਲਾ ਕਦਮ ਉਨਾਂ ਦਾ ਸਕੂਲ ਦੀ ਦਹਲੀਜ਼ ’ਤੇ ਹੀ ਪੈਂਦਾ ਹੈ । ਪਰਿਵਾਰ ਦੇ ਬਾਅਦ ਉਸ ਬੱਚੇ ਦਾ ਨਾਤਾ ਆਪਣੇ ਗੁਰੂ ਦੇ ਨਾਲ ਜੁੜਦਾ ਜਾਂਦਾ ਹੈ ਕਾਲਜਾਂ ਤੱਕ ਜੁੜਿਆਂ ਹੀ ਰਹਿੰਦਾ ਹੈ । ਮਾਤਾ ਪਿਤਾ ਜੇਕਰ ਬੱਚਿਆਂ ਨੂੰ ਘਰ ਅਤੇ ਘਰੇਲੂ ਜੀਵਨ ਦਾ ਅਹਿਸਾਸ ਦਿਲਾਉਦੇ ਹਨ ਤਾਂ ਟੀਚਰ ਉਨਾਂ ਨੂੰ ਬਾਹਰੀ ਦੁਨੀਆ ਦੀ ਜਾਨ ਪਹਿਚਾਣ ਕਰਨੀ ਸਿਖਾਂਉਦੇ ਹੋਏ ਉਨਾਂ ਦੇ ਭਵਿੱਖ ਨੂੰ ਉੱਜਵਲ ਅਤੇ ਆਰਥਿਕ ਪੱਖੋ ਮਜਬੂਤ ਬਣਾਉਂਦੇ ਹਨ । ਇਸਦੇ ਬਾਅਦ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੇ ਗੁਰੂਆਂ ਪ੍ਰਤੀ ਆਪਣੇ ਅਨੁਭਵ ਸਾਂਝੇ ਕੀਤੇ । ਉਨਾਂਨੇ ਦੱਸਿਆ ਕਿ ਡਿੱਗਦੇ ਹੋਇਆਂ ਨੂੰ ਸਿਖਿਅਕ ਚੁੱਕਦੇ ਹਨ , ਟੀਚਰ ਦਾ ਮਾਤਾ ਪਿਤਾ ਦੇ ਸਨਮਾਨ ਰਿਸ਼ਤਾ ਰਿਹਾ ਹੈ । ਕਾਰਜਕਾਰੀ ਪਿ੍ਰੰਸੀਪਲ ਡਾੱ. ਸ਼ਬਨਮ ਨੇ ਦੱਸਿਆ ਕਿ ਪੁਰਾਣੇ ਯੁੱਗ ਤੋਂ ਲੈ ਕੇ ਅੱਜ ਦੇ ਯੁੱਗ ਤੱਕ ਗੁਰੂ – ਚੇਲਾ, ਉਸਤਾਦ – ਚੇਲਾ , ਟੀਚਰ – ਸਟੂਡੈਂਟ ਦੀ ਪਰੰਪਰਾ ਇੱਕ ਮਹਾਨ , ਫਖ਼ਰ ਅਤੇ ਸਨਮਾਨ ਦੀ ਪਰੰਪਰਾ ਰਹੀ ਹੈ । ਮਿਹਨਤੀ ਟੀਚਰ ਬੱਚਿਆਂ ਦੇ ਭਵਿੱਖ ਦਾ ਹੀ ਨਹੀਂ ਉਨਾਂ ਦੀ ਕਿਸਮਤ ਦਾ ਵਿਧਾਤਾ ਵੀ ਹੈ । ਚੰਗੇ ਅਧਿਆਪਕ ਦਾ ਪੜਾਇਆ ਵਿਅਕਤੀ ਚੰਗਾ ਨੇਤਾ, ਵਕੀਲ, ਡਾਕਟਰ, ਇੰਜੀਨੀਅਰ, ਸੀਏ, ਸੀਐਸ, ਆਈਏਐਸ ਅਤੇ ਹੋਰ ਪਦਾਂ ’ਤੇ ਵਿਰਾਜਮਾਨ ਹੋ ਸਕਦਾ ਹੈ । ਅੱਜਕੱਲ ਇਸ ਕੋਰੋਨਾ ਮਹਾਮਾਰੀ ਦੀ ਚੁਣੋਤੀ ਦੇ ਸਮੇਂ ਟੀਚਰਾਂ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਆੱਨਲਾਈਨ ਬੱਚੀਆਂ ਦੀਆਂ ਕਲਾਸਾਂ ਲਾ ਕੇ ਉਨਾਂ ਦੇ ਉੱਜਵਲ ਭਵਿੱਖ ਨੂੰ ਧੁੰਧਲਾ ਨਹੀਂ ਹੋਣਾ ਦਿੱਤਾ । ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ ਨੇ ਆਪਣੇ ਸੁਨੇਹੇ ’ਚ ਦੱਸਿਆ ਕਿ ਗੁਰੂ ਅਤੇ ਚੇਲਾ ਦਾ ਰਿਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਕਿ ਗੁਰੂ ਚੇਲੇ ਦੇ ਭਵਿੱਖ ਨੂੰ ਹਰ ਸਮੇਂ ਉੱਜਵਲ ਬਣਾਉਣ ਦੀ ਸੋਚੇ , ਉਥੇ ਹੀ ਚੇਲਾ ਗੁਰੂ ਪ੍ਰਤੀ ਆਪਣਾ ਵਿਸ਼ਵਾਸ ਹਮੇਸ਼ਾ ਹੀ ਬਣਾ ਕੇ ਰੱਖੇ । ਮੰਚ ਸੰਚਾਲਨ ਵਿਦਿਆਰਥਣ ਧਾਰਨਾ ਅਤੇ ਫੈਸਲ ਨੇ ਕੀਤਾ । ਸਟੂਡੈਂਟ ਰਮਨਦੀਪ, ਅਕਾਸ਼, ਫੈਜਲ , ਜਾਗਰਤੀ , ਅਲੀਸ਼ਾ, ਪਰਮਿੰਦਰ ਕੌਰ, ਰਮਾ, ਹਰਪ੍ਰੀਤ ਕੌਰ, ਨਵੀਨ ਚੇਚੀ , ਅੰਜਲੀ ਨੇ ਟੀਚਰ ਦੇ ਸਨਮਾਨ ਵਿੱਚ ਕਾਲਜ ’ਚ ਪੂਰੇ ਪ੍ਰਬੰਧ ਕੀਤੇ । ਮੌਕੇ ’ਤੇ ਅੰਕੁਸ਼ ਨਿਝਾਵਨ, ਰਮਿੰਦਰਜੀਤ ਕੌਰ, ਮਨਮੋਹਨ ਸਿੰਘ , ਬਲਵੰਤ ਰਾਏ , ਅਕਸ਼ੈ ਰਾਣਾ, ਭੂਪਿੰਦਰ ਕੌਰ, ਪ੍ਰਭਜੋਤ ਕੌਰ, ਪ੍ਰਭਜੋਤ ਸਿੰਘ , ਸੁਖਵਿੰਦਰ ਕੁਮਾਰ , ਵਿਪਨ ਕੁਮਾਰ ਦੇ ਨਾਲ ਹੋਰ ਸਟਾਫ ਵੀ ਮੌਜੂਦ ਰਿਹਾ ।

RELATED ARTICLES
- Advertisment -spot_img

Most Popular

Recent Comments