ਨਵਾਂਸ਼ਹਿਰ , 10 ਸਤੰਬਰ, (ਵਿਪਨ)

ਕਰਿਆਮ ਰੋਡ ਤੇ ਸਿੱਥਤ ਕੇਸੀ ਗਰੁੱਪ ਆੱਫ ਇੰਸੀਟੀਚਿਟੂਸ਼ਨ ’ਚ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋ ਸ਼ੁਕਰਵਾਰ ਨੂੰ ਕੇਸੀ ਫਾਰਮੇਸੀ ਕਾਲਜ ਦੇ ਸਹਿਯੋਗ ਨਾਲ ਕੋਵਿਡ ਵੈਕਸੀਨੈਸ਼ਨ ਕੈਂਪ ਲਗਾਇਆ ਗਿਆ। ਐਸਐਮਓ ਨਵਾਂਸ਼ਹਿਰ ਡਾ. ਮਨਦੀਪ ਕਮਲ ਦੀ ਦੇਖਰੇਖ ’ਚ ਸਿਹਤ ਵਿਭਾਗ ਦੇ ਸਟਾਫ ਏਐਨਐਮ ਬਲਜੀਤ ਕੌਰ, ਆਸ਼ਾ ਵਰਕਰ ਗੁਰਦੀ, ਨਵਜੋਤ, ਰਵੀਦੀਪ, ਸੁਨੀਲਾ ਵਲੋ 115 ਲੋਕਾਂ ਨੂੰ ਕੋਵਿਡਸ਼ੀਲਡ ਵੈਕਸੀਨ ਲਗਾਈ ਗਈ । ਵੈਕਸੀਨ ਲਗਾ ਕੇ ਉਹਨਾਂ ਲੋਕਾਂ ਨੂੰ ਸਿਹਤ ਵਿਭਾਗ ਵਲੋ ਜਾਰੀ ਹਿਦਾਇਤਾਂ ਦੀ ਪਾਲਨਾ ਕਰਣ ਦੀ ਹਿਦਾਇਤ ਕੀਤੀ ਗਈ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਫਾਰਮੇਸੀ ਪਿ੍ਰੰਸੀਪਲ ਪ੍ਰੋ. ਕਪਿਲ ਕਨਵਰ, ਪਿ੍ਰੰਸੀਪਲ ਵਿਕਾਸ ਕੁਮਾਰ, ਡਾ. ਕੁਲਜਿੰਦਰ ਕੌਰ, ਇੰਜ. ਆਰਕੇ ਮੂੰਮ, ਡਾੱ. ਸ਼ਬਨਮ, ਜੀਨਤ ਰਾਣਾ ਅਤੇ ਐਚਆਰ ਮਨੀਸ਼ਾ ਸ਼ਾਮਿਲ ਹੋਏ । ਪ੍ਰੋ. ਕਪਿਲ ਕਨਵਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਪੂਰੇ ਸੰਸਾਰ ’ਚ ਲੱਖਾਂ ਲੋਕ ਆਪਣੀ ਜਾਨ ਗੁਆ ਰਹੇ ਹਨ । ਕੋਰੋਨਾ ਮਹਾਮਾਰੀ ਦਾ ਇੱਕ ਹੀ ਬਚਾਓ ਦਾ ਰਾਹ ਹੈ ਕੋਵਿਡ ਵੈਕਸੀਨੈਸ਼ਨ । ਸਾਨੂੰ ਕੋਵਿਡ ਦੀ ਤੀਜੀ ਸੰਭਾਵਿਤ ਲਹਿਰ ਤੋਂ ਬਚਨ ਲਈ ਸਾਰਿਆ ਨੂੰ ਸਮਾਂ ਅਨੁਸਾਰ ਕੋਵਿਡ ਦੇ ਦੋ ਟੀਕੇ ਜਰੁਰ ਲਗਾਉਣੇ ਚਾਹੀਦੇ ਹਨ । ਇੰਜ. ਆਰ ਕੇ ਮੂੰਮ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਵ ਲਈ ਸਾਰਿਆਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦੀ ਪਾਲਨਾ ਕਰਨੀ ਚਾਹੀਦੀ ਹੈ । ਸਾਨੂੰ ਮੁੰਹ ’ਤੇ ਮਾਸਕ ਪਾਉਣਾ ਚਾਹੀਦਾ ਹੈ , ਦੋ ਗਜ ਦੀ ਦੂਰੀ ਦੀ ਪਾਲਨਾ ਕਰਨ ਦੇ ਨਾਲ ਹੀ ਹਰ ਇੱਕ ਘੰਟੇ ਦੇ ਅੰਤਰਾਲ ’ਤੇ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ । ਮੌਕੇ ’ਤੇ ਮੈਡਮ ਨਿਸ਼ਾ, ਦੀਪਕ ਕੁਮਾਰ, ਇੰਜ. ਦੇਵਇੰਦਰ ਸ਼ਰਮਾ, ਏਓ ਸੰਦੀਪ ਸਿੰਘ, ਹਰੀਸ਼ ਗੌਤਮ, ਗੁਰਪ੍ਰੀਤ ਸਿੰਘ ਅਤੇ

ਵਿਪਨ ਕੁਮਾਰ ਆਦਿ ਹਾਜਰ ਰਹੇ ।

By Vipan

Leave a Reply

Your email address will not be published.