spot_img
Homeਮਾਝਾਅੰਮ੍ਰਿਤਸਰਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ,ਗੁ: ਕੰਧ ਸਾਹਿਬ ਤੇ ਗੁ:ਸ਼੍ਰੀ ਅੱਚਲ ਸਾਹਿਬ ਦੇ ਨਾਮ...

ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ,ਗੁ: ਕੰਧ ਸਾਹਿਬ ਤੇ ਗੁ:ਸ਼੍ਰੀ ਅੱਚਲ ਸਾਹਿਬ ਦੇ ਨਾਮ ਤੇ ਕਿਸੇ ਨੂੰ ਕੋਈ ਉਗਰਾਹੀ ਨਾ ਦਿੱਤੀ ਜਾਵੇ : ਜ:ਜੱਸਲ

ਬਟਾਲਾ, 9 ਸਤੰਬਰ (ਮੁਨੀਰਾ ਸਲਾਮ ਤਾਰੀ) – ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ 13 ਸਤੰਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਟਾਲਾ ਅਤੇ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜ: ਗੁਰਨਾਮ ਸਿੰਘ ਜੱਸਲ ਨੇ ਵਿਆਹ ਪੁਰਬ ਨੂੰ ਸਮਰਪਿਤ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਕਰਦਿਆਂ ਕੀਤਾ।

ਸ਼੍ਰੋਮਣੀ ਕਮੇਟੀ ਮੈਂਬਰ ਜ: ਜੱਸਲ , ਸ: ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸ਼੍ਰੀ ਸਤਿਕਰਤਾਰੀਆਂ ਸਾਹਿਬ ਤੇ ਸ: ਬਲਜੀਤ ਸਿੰਘ ਬੁੱਟਰ ਮੈਨੇਜਰ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਵਲੋਂ ਵਿਆਹ ਪੁਰਬ ਦੇ ਸਬੰਧ ਵਿੱਚ ਕਿਸੇ ਨੂੰ ਵੀ ਉਗਰਾਹੀ ਕਰਨ ਲਈ ਨਹੀਂ ਭੇਜਿਆ ਜਾਂਦਾ ।

ਜ: ਜੱਸਲ, ਬਾਜਵਾ ਤੇ ਬੁੱਟਰ ਨੇ ਕਿਹਾ ਕਿ ਕੁੱਝ ਅਖੌਤੀ ਲੋਕ ਵਿਆਹ ਪੁਰਬ ਦੇ ਨਾਮ ਤੇ ਗੁਰੂ ਘਰਾਂ ਦਾ ਨਾਮ ਲੈ ਕੇ ਲੰਗਰ ਲਗਾਉਣ ਵਾਸਤੇ ਸੰਗਤਾਂ ਨੂੰ ਗੁਮਰਾਹ ਕਰ ਕੇ ਉਗਰਾਹੀ ਕਰ ਰਹੇ ਹਨ ।

ਨਾਨਕ ਨਾਂਮ ਲੇਵਾ ਸੰਗਤਾਂ ਨੂੰ ਸੁਚੇਤ ਰਹਿਣ ਦੀ ਬੇਨਤੀ ਰੂਪ ਅਪੀਲ ਕਰਦਿਆਂ ਮੈਂਬਰ ਜ:ਜੱਸਲ, ਮੈਨੇਜਰ ਬਾਜਵਾ ਤੇ ਮੈਨੇਜਰ ਬੁੱਟਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਕਿਸੇ ਨੂੰ ਵੀ ਉਗਰਾਹੀ ਕਰਨ ਨਹੀਂ ਭੇਜਿਆ ਜਾਂਦਾ , ਜੇਕਰ ਕਿਸੇ ਵੀ ਪ੍ਰੇਮੀ ਜਾਂ ਸ਼ਰਧਾਲੂ ਨੇ ਵਿਆਹ ਪੁਰਬ ਦੇ ਸਬੰਧ ਵਿੱਚ ਲੰਗਰਾ ਵਾਸਤੇ ਕੋਈ ਵੀ ਲੰਗਰ ਰਾਸ਼ਨ, ਰਸਦ ਮਾਇਆ ਆਦਿ ਭੇਂਟ ਕਰਨੀ ਹੋਵੇ ਤਾਂ ਉਹ ਖੁਦ ਗੁਰਦੁਆਰਾ ਸਾਹਿਬ ਵਿਖੇ ਜਮਾਂ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਪਾਸੋਂ ਰਸੀਦ ਪ੍ਰਾਪਤ ਕਰਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਬੀਰ ਸਿੰਘ ਪ੍ਰਚਾਰਕ,ਸ: ਸਿਮਰਨਜੀਤ ਸਿੰਘ ਪ੍ਰਚਾਰਕ,ਸ: ਗੁਰਦੀਪ ਸਿੰਘ, ਸ: ਕੁਲਦੀਪ ਸਿੰਘ,ਸ: ਗੁਰਖੇਲ ਸਿੰਘ ਆਦਿ ਹਾਜ਼ਰ ਸਨ ।

RELATED ARTICLES
- Advertisment -spot_img

Most Popular

Recent Comments