ਜਗਰਾੳ 5 ਸਤੰਬਰ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਚੱਲ ਰਹੇ ਵਿਕਾਸ-ਕਾਰਜਾ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਐਨ ਆਰ ਆਈ ਵੀਰਾ ਅਤੇ ਸਮੂਹ ਦਾਨੀ ਪਰਿਵਾਰਾ ਦਾ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੇ ਧੰਨਵਾਦ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਸਰਪੰਚ ਜਸਵਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਸੀ ਜਿਸ ਨੂੰ ਸਕੂਲ ਦੇ ਪੁਰਾਣੇ ਵਿਦਿਆਰਥੀਆ ਅਤੇ ਐਨ ਆਰ ਆਈ ਵੀਰਾ ਵੱਲੋ ਭੇਜੀ ਸਹਾਇਤਾ ਰਾਸੀ ਨਾਲ ਨਵੀ ਦਿੱਖ ਦਿੱਤੀ ਗਈ ਹੈ ਉਨ੍ਹਾ ਦੱਸਿਆ ਕਿ ਸਕੂਲ ਦੇ ਦਸ ਕਮਰਿਆ,ਬਰਾਡੇ ਵਿਚ ਪੱਥਰ ਦੀਆ ਟਾਇਲਾ ਅਤੇ ਸਕੂਲ ਦੇ ਪਾਰਕਾ ਕਿਨਾਰੇ ਇੰਟਰਲੌਕ ਟਾਇਲਾ ਲਾਈਆ ਗਈਆ ਹਨ ਅਸੀ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕਰਦੇ ਹਾਂ ਅਤੇ ਜਦੋ ਪ੍ਰਵਾਸੀ ਵੀਰ ਪਿੰਡ ਪਹੁੰਚਣਗੇ ਤਾਂ ਗ੍ਰਾਮ ਪੰਚਾਇਤ ਡੱਲਾ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਰਾਣਾ ਸਿੰਘ, ਦਲਜੀਤ ਸਿੰਘ, ਪ੍ਰੀਤ ਸਿੰਘ, ਹਾਕਮ ਸਿੰਘ ਨੰਬਰਦਾਰ,ਪ੍ਰਧਾਨ ਤੇਲੂ ਸਿੰਘ ਮੈਂਬਰ,ਗੁਰਚਰਨ ਸਿੰਘ ਸਿੱਧੂ,ਕਮਲਜੀਤ ਸਿੰਘ ਕੁੱਕੂ ਜੀ.ਓ.ਜੀ., ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਪ੍ਰਧਾਨ ਜੋਰਾ ਸਿੰਘ ਸਰਾਂ,ਜੋਰ ਸਿੰਘ,ਯੂਥ ਆਗੂ ਅਮਨਾ ਡੱਲਾ, ਯੂਥ ਆਗੂ ਹੈਪੀ ਡੱਲਾ, ਐਡਵੋਕੇਟ ਰੁਪਿੰਦਰਪਾਲ ਸਿੰਘ, ਯੂਥ ਆਗੂ ਗੁਰਜੰਟ ਸਿੰਘ ਡੱਲਾ, ਜਗਰੂਪ ਸਿੰਘ, ਬਲਦੇਵ ਸਿੰਘ, ਬੀਰ ਸਿੰਘ, ਭੋਲੀ ਡੱਲਾ,ਅਵਤਾਰ ਸਿੰਘ ਤਾਰੂ, ਗੁਰਮੇਲ ਸਿੰਘ, ਬਲਦੇਵ ਸਿੰਘ ਫੌਜੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *