spot_img
Homeਮਾਝਾਅੰਮ੍ਰਿਤਸਰਅਧਿਆਪਕ ਦਿਵਸ

ਅਧਿਆਪਕ ਦਿਵਸ

ਕਿਸਮਤਾਂ ਨਾਲ ਹੀ ਬਣਦੇ ਨੇ
ਜੋ ਸਭ ਦੀਆਂ ਕਿਸਮਤਾਂ ਬਣਾਉਂਦੇ ਨੇ
ਰੱਬ ਦੀ ਨਜ਼ਰ ਸਵੱਲੀ ਉਹਨਾਂ ‘ਤੇ
ਉਹ ਤਾਹੀਂਓਂ ਤਾਂ ਸਾਨੂੰ ਪੜ੍ਹਾਉਂਦੇ ਨੇ

ਜ਼ਿੰਦਗੀ ਕਿਵੇਂ ਏ ਜਿਓਣੀ ਹੁੰਦੀ
ਉਹ ਅਕਸਰ ਸਾਨੂੰ ਸਮਝਾਉਂਦੇ ਨੇ
ਉਹ ਖ਼ੁਦ ਵੀ ਮਿਹਨਤ ਕਰਦੇ ਨੇ
ਤੇ ਮਿਹਨਤ ਕਰਨੀ ਸਿਖਾਉਂਦੇ ਨੇ

ਸਾਡੀ ਖ਼ਾਤਿਰ ਖੁਦ ਨੂੰ ਬਾਲ ਕੇ
ਜੋ ਗਿਆਨ ਦੇ ਦੀਵੇ ਜਗਾਉਂਦੇ ਨੇ
ਝੂਠ ਦੇ ਹਨ੍ਹੇਰੇ ‘ਚ ਭਟਕਦਿਆਂ ਨੂੰ
ਉਹ ਸੱਚ ਦਾ ਰਾਹ ਦਿਖਾਉਂਦੇ ਨੇ

ਸੱਜਦਾ ਉਹਨਾਂ ਅਧਿਆਪਕਾਂ ਨੂੰ
ਜੋ ਮਾਰਗ ਦਰਸ਼ਕ ਕਹਾਉਂਦੇ ਨੇ
‘ਅਧਿਆਪਕ ਦਿਵਸ’ ਮੁਬਾਰਕ ਉਨ੍ਹਾਂ ਨੂੰ
ਜੋ ਸਭ ਦਾ ਭਵਿੱਖ ਰੁਸ਼ਨਾਉਂਦੇ ਨੇ

-ਪ੍ਰੋ.ਇੰਦਰ ਸਰਾਂ (ਫ਼ਰੀਦਕੋਟ)
ਸੰਪਰਕ: 97805-50466

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments