spot_img
Homeਮਾਝਾਗੁਰਦਾਸਪੁਰਮਹਿਲਾ ਨੇ ਲਗਾਈ ਇਨਸਾਫ ਦੀ ਗੁਹਾਰ

ਮਹਿਲਾ ਨੇ ਲਗਾਈ ਇਨਸਾਫ ਦੀ ਗੁਹਾਰ

ਕਾਦੀਆ 3 ਸਿਤੰਬਰ (ਸਲਾਮ ਤਾਰੀ) ਮਹਿਲਾ ਨੇ ਲਗਾਈ ਇਨਸਾਫ ਦੀ ਗੁਹਾਰ ਪਿਤਾ ਨੇ ਅੱਦਾ ਕਿਲ੍ਹਾ ਵੇਚ ਕੀਤਾ ਸੀ ਵਿਆਹ ਜਵਾਈ ਨੇ ਕੀਤਾ ਬਿਨਾਂ ਤਲਾਕ ਦੂਜਾ ਵਿਆਹ
ਇਹ ਕਹਾਣੀ ਹੈ ਪਿੰਡ ਢੱਪਈ ਦੀ ਇਕ ਗਰੀਬ ਘਰਾਣੇ ਦੀ ਬੇਟੀ ਦੀ ਜਿਸ ਦੇ ਪਿਤਾ ਨੇ ਅੱਦਾ ਕਿਲ੍ਹਾ ਪੈਲੀ ਵੇਚ ਕੇ ਅਪਣੀ ਬੇਟੀ ਦਾ ਕੀਤਾ ਸੀ ਵਿਆਹ ਪਰ ਵਿਆਹ ਤੋਂ ਕੁਝ ਚਿਰ ਬਾਅਦ ਹੀ ਮਹਿਲਾ ਨਾਲ ਕੂਟ ਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਦਾਜ ਦੀ ਮੰਗ ਕੀਤੀ ਗਈ ਜਿਸ ਤੇ ਬਜੁਰਗ ਪਿਤਾ ਨੇ ਨਵਾਂ ਮੋਟਰ ਸਾਈਕਲ ਜਵਾਈ ਨੂੰ ਦਿੱਤਾ ਗਿਆ ਪਰ ਸੋਹਰੇ ਪਰਿਵਾਰ ਦੀ ਲਾਲਚ ਖ਼ਤਮ ਨਾ ਹੋਈ ਅਤੇ ਦਾਜ ਦੀ ਮੰਗ ਹੋਰ ਵਧਦੀ ਗਈ ਅਤੇ ਮਹਿਲਾ ਨੂ ਅਪਣੇ ਪੇਕੇ ਭੇਜ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਦਾਜ ਲੈ ਕੇ ਹੀ ਆਵੀਂ! ਜਦ ਗਰੀਬ ਮਹਿਲਾ ਕੋਲੋ ਦਾਜ ਨਹੀਂ ਦਿੱਤਾ ਗਿਆ ਤਾਂ ਓਸ ਦੇ ਪਤੀ ਨੇ ਬਿਨਾਂ ਤਲਾਕ ਤੋ ਦੂਜਾ ਵਿਆਹ ਕਰਵਾ ਲਿਆ! ਮਹਿਲਾ ਕਈ ਸਾਲ ਥਾਣਿਆਂ ਦੇ ਚੱਕਰ ਲਗਾਉਂਦੀ ਰਹੀ ਪਰ ਹੁਣ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ! ਮਹਿਲਾ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ! ਦੂਜੇ ਪਾਸੇ ਬਜ਼ੁਰਗ ਪਿਤਾ ਨੇ ਕਿਹਾ ਕੇ ਮੇਰੀ ਉਮਰ 90 ਸਾਲ ਤੋ ਉਪਰ ਹੈ ਮੈ ਅਪਣਾ ਗੁਜ਼ਾਰਾ ਮੁਸ਼ਕਿਲ ਨਾਲ ਕਰਦਾ ਹਾਂ ਤੇ ਬੇਟੀ ਨੂੰ ਕਿਸ ਤਰ੍ਹਾਂ ਸੰਭਾਲ ਸਕਦਾ ਹਾਂ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments