ਨਵਾਂਸ਼ਹਿਰ , 02 ਸਤੰਬਰ (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ ( ਕੇਸੀਐਸਐਮਸੀਏ ) ਕਾੱਲਜ ਦੇ ਐਮਈਐਫਟੀ ( ਮੀਡਿਆ ਇੰਟਰਟੇਨਮੈਂਟ ਐਂਡ ਫਿਲਮ ਟੈਕਨੋਲਾਜੀ ) ਅਤੇ ਬੀਐਸਸੀ ਏਐਮਟੀ ( ਬੀਐਸਸੀ ਐਨੀਮੈਸ਼ਨ ਐਂਡ ਮਲਟੀ ਮੀਡਿਆ ਵਿਭਾਗ ) ਦਾ ਅਪ੍ਰੈਲ-ਮਈ 2021 ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ । ਕਾਲਜ ਪਿ੍ਰੰਸੀਪਲ ਡਾੱ. ਸ਼ਬਨਮ ਅਤੇ ਵਿਭਾਗ ਪ੍ਰਮੁੱਖ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਐਮਈਐਫਟੀ ਦੇੇ ਚੌਥੇ ਸਮੈਸਟਰ ’ਚ ਜੋਤੀ ਨੇ 7. 55 ਐਸਜੀਪੀਏ ਲੈ ਕੇ ਪਹਿਲਾਂ ਅਤੇ ਹਰਜੀਤ ਰਾਮ ਨੇ 7 ਐਸਜੀਪੀਏ ਲੈ ਕੇ ਦੂਸਰਾ ਸਥਾਨ ਪਾਇਆ ਹੈ, ਇਸੇ ਤਰਾਂ ਨਾਲ ਏਐਡਐਮਟੀ ਦੇ ਚੌਥੇ ਸਮੈਸਟਰ ’ਚ ਦਿਨੇਸ਼ ਨੇ 7.90 ਐਸਜੀਪੀਏ ਲੈ ਕੇ ਪਹਿਲਾ ਅਤੇ ਗੁਰਦੀਪ ਸਿੰਘ ਚੋਪੜਾ ਨੇ 7.75 ਐਸਜੀਪੀਏ ਲੈ ਕੇ ਦੂਸਰਾ ਸਥਾਨ ਪਾਇਆ ਹੈ। ਇਹਨਾਂ ਵਿਦਿਆਰਥੀਆਂ ਨੂੰ ਕੇਸੀ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ , ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ, ਪ੍ਰੋ. ਰਮਿੰਦਰਜੀਤ ਕੌਰ, ਬਲਵੰਤ ਰਾਏ, ਸੁਖਵਿੰਦਰ ਕੁਮਾਰ ਅਤੇ ਵਿਪਨ ਕੁਮਾਰ ਨੇ ਵਧਾਈ ਦਿੱਤੀ ਹੈ ।

By Vipan

Leave a Reply

Your email address will not be published.