ਜਗਰਾਉ 31 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ) ਅੱਜ ਸਥਾਨਕ ਸਹਿਰ ਜਗਰਾਉ ਵਿਖੇ ਮੇਨ ਜੀ.ਟੀ.ਰੋਡ ਤੇ ਚਲਦੀ ਗੱਡੀ ਨੂੰ ਅੱਗ ਲੱਗ ਗਈ। ਪ੍ਰਪਤ ਜਾਣਕਾਰੀ ਅਨੁਸਾਰ ਮੋਗਾ ਨੂੰ ਜਾਂਦੀ ਇੱਕ ਇੰਡੀਕਾ ਗੱਡੀ ਨੂੰ ਅਚਾਨਕ ਅੱਗ ਲੱਗ ਗਈ ।ਕਾਰ ਸਵਾਰ ਵਿਅਕਤੀ ਜਸਵੀਰ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਅਤੇ ਮੇਰੇ ਬੱਚੇ ਜਗਰਾਉ ਵਿਖੇ ਦਵਾਈ ਲੈਣ ਆਏ ਸੀ।ਜਿਉ ਹੀ ਉਹ ਜਗਰਾਉ ਤੋ ਮੋਗਾ ਸਾਇਡ ਬਿਜਲੀ ਘਰ ਕੋਲ ਪੁਹੰਚੇ ਤਾਂ ਸਾਡੀ ਗੱਡੀ ਵਿੱਚੋ ਧੂਆ ਨਿਕਲਨਾ ਲੱਗ ਪਿਆ । ਤਾਂ ਆਪਣੀ ਗੱਡੀ ਹੋਲੀ ਕੀਤਾ ਤੇ ਗੱਡੀ ਰੋਕ ਨੂੰ ਲਿਆ ਤੇ ਦੇਖ ਦੇਖ ਹੀ ਗੱਡੀ ਵਿੱਚੋ ਅੱਗ ਦੀਆਂ ਲਾਪਟਾ ਨਿਕਲੀਆਂ ਸੁਰੂ ਗਈਆ ਤੇ ਮੈਂ ਆਪਣੇ ਬੱਚੇ ਤੇ ਆਪਣੀ ਪਤਨੀ ਨੂੰ ਗੱਡੀ ਵਿੱਚੋ ਬਹਾਰ ਕੱਢਿਆ ਗਿਆਸ। ਉਨਾਂ ਨੇ ਦੱਸਿਆ ਕਿ ਜੇਕਰ ਮੈਂ ਆਪਣੇ ਪਰਿਵਾਰ ਨੁੰ ਆਪਣੀ ਗੱਡੀ ਵਿੱਚੋ ਜਲਦੀ ਨਾ ਕੱਢਦਾ ਤਾ ਮੇਰਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ । ਇੱਥੇ ਮੈ ਜਿਕਰਜੋਕ ਇਹ ਵੀ ਗੱਲ ਦੱਸਣਾ ਚਹੁੰਦਾ ਹਾਂ ਕਿ ਜੇਕਰ ਜਗਰਾਉ ਪ੍ਰਸਾਸਨ ਮੋਕੇ ਤੇ ਆਪਣੀ ਫਾਇਰ ਬ੍ਰਿਗੇਡ ਗੱਡੀ ਤੇ ਕਰਮਚਾਰੀ ਨਾ ਭੇਜ ਦੇ ਤਾਂ ਸਾਡਾ ਕੋਈ ਵੱਡਾ ਨੁਕਸਾਨ ਵੀ ਸਕਦਾ ਸੀ।

Leave a Reply

Your email address will not be published. Required fields are marked *