spot_img
Homeਮਾਝਾਗੁਰਦਾਸਪੁਰਬਾਬਾ ਵਿਸ਼ਵਕਰਮਾ ਮਜਦੂਰ ਯੂਨੀਅਨ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ...

ਬਾਬਾ ਵਿਸ਼ਵਕਰਮਾ ਮਜਦੂਰ ਯੂਨੀਅਨ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੂੰ ਸੈਡ ਬਣਾਉਣ ਸਬੰਧੀ ਦਿਤਾ ਮੰਗ ਪੱਤਰ

ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ) ਬਾਬਾ ਵਿਸ਼ਵਕਰਮਾ ਮਜਦੂਰ ਯੂਨੀਅਨ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਬਿੱਟੂ ਰਾਮ ਜੀ ਵਲੋਂ ਮਜ਼ਦੂਰਾਂ ਦੀਆਂ ਸਮਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਵਿੱਚ ਸੈਡ ਬਣਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੂੰ ਮੰਗ ਪੱਤਰ ਦਿੱਤਾ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਭਰੋਸਾ ਦਿਵਾਇਆ ਕਿ ਮਜਦੂਰ ਭਰਾਵਾਂ ਦੇ ਖਲੋਣ ਲਈ ਸ਼ਹਿਰ ਵਿੱਚ ਵਧੀਆ ਸੈਡ ਬਣਾ ਕੇ ਦਿਤੀ ਜਾਵੇਗੀ ਮਜਦੂਰ ਯੂਨੀਅਨ ਦੇ ਪ੍ਰਧਾਨ ਬਿੱਟੂ ਰਾਮ ਜੀ ਅਤੇ ਵਾਈਸ ਪ੍ਰਧਾਨ ਨਰਿੰਜਨ ਪਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਸ਼ਹਿਰ ਵਿੱਚ ਵਧੀਆ ਕੰਮ ਕੀਤੇ ਜਾ ਰਹੇ ਹਨ ਸੋ ਸ਼ਲਾਘਾਯੋਗ ਕਦਮ ਹੈ ਅਤੇ ਬਹੁਤ ਜਲਦੀ ਕਿਰਤ ਭਲਾਈ ਦਫ਼ਤਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦੇ ਸਹਿਯੋਗ ਨਾਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਮਜਦੂਰ ਭਰਾਵਾਂ ਦੀਆਂ ਲੇਬਰ ਕਾਪੀਆਂ ਬਣਾਈਆਂ ਜਾਣਗੀਆਂ

RELATED ARTICLES
- Advertisment -spot_img

Most Popular

Recent Comments