ਬੰਗਾ, ਨਵਾਂਸ਼ਹਿਰ , ਗੜਸ਼ੰਕਰ, 29 ਅਗਸਤ (ਵਿਪਨ)

ਬੰਗਾ-ਗੜਸ਼ੰਕਰ ਰੋਡ ਤੇ ਸਿੱਥਤ ਸੈਕਰੇਡ ਸਟੇਨਫੋਰਡ ਸਕੂਲ ਵਿੱਚ ਸਕੂਲ ਡਾਇਰੇਕਟਰ ਪ੍ਰੋ. ਕੇ.ਗਣੇਸ਼ਨ ਦੀ ਦੇਖਰੇਖ ਵਿੱਚ ਵਿਦਿਆਰਥੀਆਂ ਨੇ ਆੱਨਲਾਈਨ ਅਪਣੇ ਘਰਾਂ ਵਿੱਚ ਸ਼੍ਰੀ ਕਰਿਸ਼ਣ ਜਨਮਾਸ਼ਟਮੀ ਮਨਾਈ। ਜਿਸ ’ਚ ਸਵੈ ਇੱਛੁਕ 80 ਦੇ ਕਰੀਬ ਵਿਦਿਆਰਥੀ ਨੇ ਭਗਵਾਨ ਸ਼੍ਰੀ ਰਾਧਾ – ਕਿ੍ਰਸ਼ਣ ਅਤੇ ਗੋਪਾਲ ਦੀ ਡਰੈਸ ’ਚ ਸਜੇ। ਉਹਨਾਂ ਦੇ ਹੱਥਾ ਵਿੱਚ ਬਾਸੁੰਰੀ, ਮਟਕੀਆਂ, ਮੋਰ ਖੰਬ, ਸਿਰ ਤੇ ਲਗਾਏ ਮੁਕੁਟ ਸੋਹਣੇ ਸੱਜ ਰਹੇ ਸਨ। ਸਕੂਲ ਮੈਨੇਜਰ ਆਸ਼ੂ ਸ਼ਰਮਾ ਨੇ ਦੱਸਿਆ ਕਿ ਨਰਸਰੀ ਤੋਂ ਲੈ ਕੇ ਚੌਥੀ ਕਲਾਸ ਤੱਕ ਦੇ ਬੱਚਿਆਂ ਨੇ ਰਾਧਾ ਕਿ੍ਰਸ਼ਣ ਅਤੇ ਹੋਰ ਪੌਸ਼ਾਕ ਪਾ ਕੇ ਡਾਂਸ ਕੀਤਾ ਅਤੇ ਪੰਜਵੀ ਂ ਤੋਂ ਲੈ ਕੇ ਅਠਵੀਂ ਤੱਕ ਦੇ ਵਿਦਿਆਰਥੀਆਂ ਨੇ ਚਾਰਟ ਪੇਪਰ ਅਤੇ ਕ੍ਰਾਫਟ ਪੇਪਰ ਲੈ ਕੇ ਉਸਦੀ ਕਟਿੰਗ ਕਰ ਬਾਸੁੰਰੀ, ਭਗਵਾਨ ਦਾ ਮੁਕੁਟ, ਮੋਰ ਖੰਬ, ਮੱਖਣ ਦੀ ਚਾਟੀ, ਦਹੀਂ ਹਾਂੜੀਆਂ ਆਦਿ ਬਣਾਏ । ਆਸ਼ੁ ਸ਼ਰਮਾ ਨੇ ਦੱਸਿਆ ਕਿ ਭਗਵਾਨ ਸ਼੍ਰੀ ਕਿ੍ਰਸ਼ਣ 16 ਕਲਾ ਸੰਪੂਰਣ ਸਨ। ਅੱਜ ਦੀ ਉਹਨਾਂ ਦੀਆਂ ਲੀਲਾਵਾਂ ਸਾਨੂੰ ਬਹੁਤ ਕੁੱਝ ਸਿੱਖਾਉਦੀਆਂ ਹਨ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਬੁਰਾਇਆਂ ਨੂੰ ਖੱਤਮ ਕਰਨ ਲਈ ਉਹਨਾਂ ਨੇ ਪ੍ਰੇਰਿਤ ਕੀਤਾ, ਉਹ ਅੱਜ ਵੀ ਸਾਡੇ ਸਮਾਜ ਲਈ ਪ੍ਰੇਰਣਾਦਾਇਕ ਹੈ। ਬੱਚਿਆਂ ਨੂੰ ਉਨਾਂ ਦੇ ਸੰਸਕਾਰਾਂ ਨਾਲ ਜੋੜੇ ਰੱਖਣ ਲਈ ਅਜਿਹੇ ਪ੍ਰੋਗਰਾਮ ਬਹੁਤ ਹੀ ਜਰੁਰੀ ਹਨ । ਮੌਕੇ ’ਤੇ ਹੇਮਾ ਸ਼ਰਮਾ, ਪੂਜਾ ਰਾਜ ਪੁਰੋਹਿਤ, ਜੋਤੀ ਆਦਿ ਦੇ ਨਾਲ ਸਕੂਲ ਸਟਾਫ ਹਾਜਰ ਰਿਹਾ ।

By Vipan

Leave a Reply

Your email address will not be published.