spot_img
Homeਮਾਝਾਗੁਰਦਾਸਪੁਰਮਸੀਹ ਭਾਈਚਾਰੇ ਦੀਆਂ ਪਿੰਡ ਪੱਧਰੀ ਟੀਮਾਂ ਦਾ ਗਠਨ ਛੇਤੀ- ਸਾਬਾ ਭੱਟੀ

ਮਸੀਹ ਭਾਈਚਾਰੇ ਦੀਆਂ ਪਿੰਡ ਪੱਧਰੀ ਟੀਮਾਂ ਦਾ ਗਠਨ ਛੇਤੀ- ਸਾਬਾ ਭੱਟੀ

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 28 ਅਗਸਤ (ਰਵੀ ਭਗਤ)-ਕ੍ਰਿਸ਼ਚਨ ਵਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਾਭਾ ਭੱਟੀ ਫਤਹਿ ਨੰਗਲ ਨੇ ਆਪਣੇ ਗ੍ਰਹਿ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਸੀਹ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕ੍ਰਿਸਚੀਅਨ ਵਿੰਗ ਦੀਆਂ ਪਿੰਡ ਪੱਧਰੀ ਟੀਮਾਂ ਦਾ ਗਠਨ ਛੇਤੀ ਹੀ ਕਰਕੇ ਭਾਈਚਾਰੇ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਸਭਾ ਭੱਟੀ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਸੀਹੀ ਭਾਈਚਾਰੇ ਦੀ ਬਹੁ -ਗਿਣਤੀ ਹੋਣ ਦੇ ਬਾਵਜੂਦ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਈ ਵੱਡੀ ਨੁਮਾਇੰਦਗੀ ਨਾਂ ਦੇ ਕੇ ਅੱਖੋਂ ਪਰੋਖੇ ਕੀਤਾ ਹੈ ਜਿਸ ਦਾ ਜਵਾਬ ਮਸੀਹੀ ਭਾਈਚਾਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੇ ਜ਼ਰੀਏ ਦੇਵੇਗਾ।

RELATED ARTICLES
- Advertisment -spot_img

Most Popular

Recent Comments