spot_img
Homeਮਾਲਵਾਜਗਰਾਓਂਭਾਜਪਾ ਦੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ਚ ਸ਼ਾਮਲ ਹੋਣਾ, ਅੰਦਰਖਾਤੇ...

ਭਾਜਪਾ ਦੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ਚ ਸ਼ਾਮਲ ਹੋਣਾ, ਅੰਦਰਖਾਤੇ ਮੋਦੀ ਬਾਦਲ ਘਿਓ ਖਿਚੜੀ ਹਨ_ ਕਿਸਾਨਾਂ ਆਗੂ

ਜਗਰਾਉਂ 23ਅਗਸਤ ( ਰਛਪਾਲ ਸਿੰਘ ਸ਼ੇਰਪੁਰੀ ਬੌਬੀ ਸਹਿਜਲ ) 326 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਂਓ ਚ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਚ ਅਜ ਵੀ ਭਾਰੀ ਬਾਰਸ਼ ਦੇ ਬਾਵਜੂਦ ਕਿਸਾਨਾਂ ਮਜਦੂਰਾਂ ਨੇ ਖੇਤੀ ਦੇ ਕਾਲੇ ਕਨੂੰਨ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ। ਕਿਸਾਨ ਆਗੂ ਬੰਤਾ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਇਸ ਧਰਨੇ ਚ ਬੋਲਦਿਆਂ ਕਿਸਾਨ ਆਗੂਆਂ ਦਰਸ਼ਨ ਸਿੰਘ ਗਾਲਬ ਅਤੇ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਭਰ ਚ ਭਾਜਪਾ ਦੀ ਕਾਰਪੋਰੇਟ ਪੱਖੀ ਸਰਕਾਰ ਖਿਲਾਫ ਜੋਰ ਸ਼ੋਰ ਨਾਲ ਪ੍ਰਚਾਰ ਮੁਹਿੰਮ ਚਲਾ ਰਿਹਾ ਹੈ ਝਾਰਖੰਡ,ਉੱਤਰਪ੍ਰਦੇਸ਼ ,ਤਾਮਿਲ ਨਾਇਡੂ,ਮਹਾਰਾਸ਼ਟਰ,ਬਿਹਾਰ ,ਉੜੀਸਾ ਚ ਕਿਸਾਨ ਮਹਾਂਪੰਚਾਇਤਾਂ ਤੇ ਲੋਂਗਮਾਰਚ ਲੋਕਾਂ ਨੂੰ ਮੋਦੀ ਹਕੂਮਤ ਖਿਲਾਫ ਜੋਰਦਾਰ ਢੰਗ ਨਾਲ ਲਾਮਬੰਦ ਕਰ ਰਹੇ ਹਨ। ਉਨਾਂ ਕਿਹਾ ਕਿ ਭਾਜਪਾ ਦੇ ਵਡੀ ਪਧਰ ਤੇ ਲੀਡਰਾਂ ਦਾ ਟੁੱਟ ਕੇ ਅਕਾਲੀਆਂ ਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਅੰਦਰਖਾਤੇ ਮੋਦੀ ਬਾਦਲ ਘਿਓ ਖਿਚੜੀ ਹਨ।ਉਨਾਂ ਹਰਿਆਣਾ ਦੇ ਅੰਦਰ ਕਿਸਾਨਾਂ ਤੇ ਦਰਜ 138 ਕੇਸਾਂ ਚ 687 ਕਿਸਾਨ ਆਗੂਆਂ ਨੂੰ ਨਾਵਾਂ ਰਾਹੀਂ ਅਤੇ 38000 ਕਿਸਾਨਾਂ ਨੂੰ ਅਣਪਛਾਤੇ ਨਾਮਜਦ ਕਰਨਾ ਦਰਸਾਉਂਦਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਅੰਦਰੋ ਕਿਨੀ ਡਰੀ ਹੋਈ ਹੈ। ਖੱਟਰ ਸਰਕਾਰ ਦਾ ਕਿਸਾਨ ਲਹਿਰ ਨਾਲ ਕਮਾਇਆ ਇਹ ਵੈਰ ਕਾਫੀ ਮਹਿੰਗਾ ਪਵੇਗਾ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਉੱਤਰਪ੍ਰਦੇਸ਼ ਦੀ ਵਿਧਾਨ ਸਭਾ ਚ ਸਬੰਧਤ ਮੰਤਰੀ ਸ਼੍ਰੀ ਰਾਮ ਚੋਹਾਨ ਨੇ ਇਕ ਸਵਾਲ ਦੇ ਜਵਾਬ ਚ ਲਿਖਤੀ ਤੋਰ ਤੇ ਮੰਨਿਆ ਹੈ ਕਿ ਖੇਤੀ ਸਬੰਧੀ ਮੰਡੀਕਰਨ ਕਨੂੰਨ ਦੇ ਲਾਗੂ ਹੋਣ ਨਾਲ ਮਾਰਕੀਟ ਕਮੇਟੀਆਂ ਦੀ ਆਮਦਨ ਚ ਕਾਫੀ ਗਿਰਾਵਟ ਆਈ ਹੈ। ਦੂਜੇ ਪਾਸੇ ਬਿਹਾਰ ਸਰਕਾਰ ਅਪਣੇ ਸੂਬੇ ਵਿਚ ਏ ਪੀ ਐਮ ਸੀ ਕਨੂੰਨ ਮੁੜ ਲਾਗੂ ਕਰਕੇ ਫਸਲਾਂ ਦਾ ਸਰਕਾਰੀ ਮੰਡੀਕਰਨ ਮੁੜ ਸ਼ੁਰੂ ਕਰਨ ਜਾ ਰਹੀ ਹੈ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਲੁਧਿਆਣਾ ਜਿਲੇ ਚ ਸਿਆਸੀ ਲੀਡਰਾਂ ਦੇ ਆਉਣ ਤੇ ਵਿਰੋਧ ਕਰਨ ਲਈ ਸਾਰੇ ਪਿੰਡਾਂ ਚ ਤਿਆਰੀ ਜੋਰਾਂ ਤੇ ਹੈ।ਇਸ ਸਮੇਂ ਜਗਤਾਰ ਸਿੰਘ ਦੇਹੜਕਾ,ਨਿਰਮਲ ਜੀਤ ਸਿੰਘ ਰੂਮੀ ,ਮਦਨ ਸਿੰਘ ਆਦਿ ਆਗੂ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments