spot_img
Homeਮਾਝਾਗੁਰਦਾਸਪੁਰਬਲਜਿੰਦਰ ਸਿੰਘ ਦਕੋਹਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਕੀਤੀ ਮੁਲਾਕਾਤ

ਬਲਜਿੰਦਰ ਸਿੰਘ ਦਕੋਹਾ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਕੀਤੀ ਮੁਲਾਕਾਤ

‌‌
ਸ੍ਰੀ ਹਰਗੋਬਿੰਦਪੁਰ-(ਜਸਪਾਲ ਚੰਦਨ)ਸ੍ਰੀ ਹਰਗੋਬਿੰਦਪੁਰ ਤੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਭਾਜਪਾ ਨੇਤਾ ਬਲਜਿੰਦਰ ਸਿੰਘ ਦਕੋਹਾ ਨੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ।ਇਸ ਸਮੇਂ ਗੱਲਬਾਤ ਦੌਰਾਨ ਸ੍ਰੀ ਦਕੋਹਾ ਨੇ ਕਿਸਾਨਾਂ ਦੇ ਮਸਲਿਆਂ ਸਬੰਧੀ ਵਿਚਾਰ ਕੀਤੀ ਅਤੇ ਕਿਹਾ ਕਿ ਖੇਤੀ ਬਿੱਲਾਂ ਦੇ ਪ੍ਰਤੀ ਜਲਦੀ ਫੈਸਲਾ ਲਿਆ ਜਾਵੇ ।ਇਸ ਸੰਬੰਧੀ ਸ੍ਰੀ ਸੋਮ ਪ੍ਰਕਾਸ਼ ਨੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਇਹਨਾਂ ਬਿੱਲਾਂ ਲਈ ਸਰਕਾਰ ਬਹੁਤ ਗੰਭੀਰ ਹੈ ਕੇਂਦਰੀ ਲੀਡਰਸ਼ਿਪ ਇਸ ਵੱਲ ਉਚੇਚਾ ਧਿਆਨ ਦੇ ਰਹੀ ਹੈ ਉਹਨਾਂ ਨੇ ਦਕੋਹਾ ਨੂੰ ਭਰੋਸਾ ਦੁਆਇਆ ਕਿ ਸਰਕਾਰ ਵੱਲੋਂ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇਗਾ । ਇਸ ਸਮੇਂ ਸ੍ਰੀ ਦਕੋਹਾ ਨੇ ਆਪਣੇ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਦੇ ਕੰਮਾਂ ਦੀ ਵੀ ਚਰਚਾ ਕੀਤੀ। ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਮੁਹਈਆ ਕਰਵਾਉਣ ਲਈ ਵੀ ਬੇਨਤੀ ਕੀਤੀ। ਮਨਰੇਗਾ ਅਧੀਨ ਪਿੰਡਾਂ ਵਿਚ ਕੰਮ ਕਰ ਰਹੇ ਕਾਮਿਆਂ ਦੀ ਮਜ਼ਦੂਰੀ ਨੂੰ ਗਰੀਬ ਲੋਕਾਂ ਨੂੰ ਜਲਦੀ ਦੇਣ ਲਈ ਯਤਨ ਕਰਨ ਲਈ ਕਿਹਾ। ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦਾ ਬੁਰਾ ਹਾਲ ਹੈ। ਛੱਪੜਾਂ ਦੀ ਸਫਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।ਸ਼੍ਰੀ ਸੋਮ ਪ੍ਰਕਾਸ਼ ਨੇ ਹਲਕੇ ਦੇ ਕੰਮਾਂ ਪ੍ਰਤੀ ਸੰਜੀਦਗੀ ਨਾਲ ਸੁਣਿਆ ਅਤੇ ਜਲਦੀ ਹੀ ਗ੍ਰਾਂਟਾਂ ਭੇਜਣ ਦਾ ਵਿਸ਼ਵਾਸ਼ ਦਿਤਾ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਬਹੁਤ ਸਕੀਮਾਂ ਚੱਲ ਰਹੀਆਂ ਹਨ ਪਰ ਪੰਜਾਬ ਸਰਕਾਰ ਇਹਨਾ ਸਕੀਮਾਂ ਪ੍ਰਤੀ ਅਵੇਸਲਾਪਣ ਵਿਖਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਡਟ ਕੇ ਕੰਮ ਕਰੋ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਮੇਂ ਦਕੋਹਾ ਦੇ ਨਾਲ ਕਮਾਂਡੈਂਟ ਜਸਬੀਰ ਸਿੰਘ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਰਕੇਸ਼ ਸ਼ਰਮਾ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments