spot_img
Homeਮਾਝਾਅੰਮ੍ਰਿਤਸਰਕਾਦੀਆਂ ਤੋਂ ਮੋਟਰ ਸਾਇਕਲ ਚੋਰੀ

ਕਾਦੀਆਂ ਤੋਂ ਮੋਟਰ ਸਾਇਕਲ ਚੋਰੀ

ਕਾਦੀਆਂ/20 ਅਗਸਤ (ਸਲਾਮ ਤਾਰੀ)
ਬੀਤੀ ਰਾਤ ਕਾਦੀਆਂ-ਬਟਾਲਾ ਰੋਡ ਦੇ ਨੇੜੇ ਇੱਕ ਘਰ ਦੇ ਬਾਹਰ ਖੜਾ ਮੋਟਰ ਸਾਇਕਲ ਚੋਰੀ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਰਡ ਨੰਬਰ 10 ਹਾਉਸ ਨੰਬਰ 155 ਮੁੱਹਲਾ ਪ੍ਰੇਮ ਨਗਰ ਨੇ ਦੱਸਿਆ ਕਿ ਉਸਦਾ ਮੋਟਰ ਸਾਇਕਲ ਨੰਬਰ ਪੀਬੀ 06 ਐਲ 2258 ਘਰ ਦੇ ਬਾਹਰ ਖੜਾ ਸੀ। ਰਾਤ ਲਗਪਗ 9 ਵੱਜੇ ਜਦੋਂ ਘਰੋਂ ਬਾਹਰ ਆਇਆ ਤਾਂ ਉਥੇ ਉਸਦਾ ਮੋਟਰ ਸਾਇਕਲ ਨਹੀਂ ਸੀ। ਸੀਸੀ ਟੀਵੀ ਫ਼ੁਟੇਜ ਵਿੱਚ ਤਿੰਨ ਨੋਜਵਾਨ ਇੱਕ ਮੋਟਰ ਸਾਇਕਲ ਤੇ ਸਵਾਰ ਹੋਕੇ ਆਉਂਦੇ ਵੇਖੇ ਗਏ। ਜਿਸ ਵਿੱਚ ਇੱਕ ਵਿਅਕਤੀ ਮੋਟਰਸਾਇਕਲ ਤੋਂ ਹੇਠਾਂ ਆਉਂਦਾ ਹੈ ਅਤੇ ਮੋਟਰ ਸਾਇਕਲ ਚੋਰੀ ਕਰਕੇ ਲੈ ਜਾਂਦਾ ਹੈ। ਇੱਹ ਘਟਨਾ ਸਟੇਟ ਬੈਂਕ ਆਫ਼ ਇੰਡੀਆ ਦੇ ਸਾਹਮਣੇ ਸਿਥਤ ਗਲੀ ਚ ਵਾਪਰੀ ਹੈ। ਇੱਸ ਸਬੰਧ ਚ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments