ਨਵਾਂਸ਼ਹਿਰ, 19 ਅਗਸਤ (ਵਿਪਨ)
ਕਰਿਆਮ ਰੋਡ ’ਤੇ ਸੱਥਿਤ ਕੇਸੀ ਫਾਰਮੇਸੀ ਕਾੱਲਜ ’ਚ ਕਾੱਲਜ ਪ੍ਰਮੁੱਖ ਪ੍ਰੋ. ਕਪਿਲ ਕਨਵਰ ਦੀ ਦੇਖਰੇਖ ’ਚ ਮਨੁੱਖ ਦੇ ਆਹਾਰ ਅਤੇ ਪੌਸ਼ਣ ਵਿਸ਼ੇ ’ਤੇ ਆੱਨਲਾਈਨ ਵੈਬੀਨਾਰ ਕਰਵਾਇਆ ਗਿਆ । ਜਿਸ ’ਚ ਪ੍ਰਮੁੱਖ ਵਕਤਾ ਮੋਗਾ ਦੇ ਫਾਰਮਾਸਿਉਟਿਕਸ ਆਈਐਸਐਫ ਕਾੱਲਜ ਆੱਫ ਫਾਰਮੇਸੀ ਡਾੱ. ਅਮਨਦੀਪ ਸਿੰਘ ਰਹੇ । ਉਨਾਂ ਨੇ ਦੱਸਿਆ ਕਿ ਖਾਣਾ ਸਾਡੀ ਜੀਵਨ ਦੀ ਮੁੱਢਲੀ ਲੋੜ ਹੈ । ਅਸੀ ਜੋ ਖਾਣਾ ਖਾਂਦੇ ਹਾਂ ਉਸਦਾ ਸਰੀਰ ’ਚ ਪਾਚਣ ਹੁੰਦਾ ਹੈ । ਕੁਦਰਤ ਨੇ ਵੱਖੋ ਵੱਖ ਖਾਦ- ਪਦਾਰਥਾਂ ਨੂੰ ਭੋਜਨ ਦਾ ਰੂਪ ਦਿੱਤਾ ਹੈ , ਜਿਸਨੂੰ ਕੱਚਾ ਜਾਂ ਪਕਾ ਕੇ ਅਸੀ ਵਰਤਦੇ ਹਾਂ । ਅਜਿਹੇ ਪਦਾਰਥ ਸਾਡੇ ਪਾਚਕ ਅੰਗਾਂ ਨਾਲ ਪਚਾਏ ਜਾਂਦੇ ਹਨ , ਜਿਨਾਂ ਤੋਂ ਸਾਡੇ ਸਰੀਰ ਦੇ ਊਤਕਾਂ ਦੀ ਉਸਾਰੀ ਅਤੇ ਪੋਸ਼ਣ ਹੁੰਦਾ ਹੈ । ਆਹਾਰ ਅਤੇ ਪੋਸ਼ਣ ਸਾਇੰਸ ਦੇ ਸਬੰਧ ’ਚ ਪੁਰਾਣੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਮਨੁੱਖ ਕੰਦ – ਮੂਲ ਖਾਕੇ ਆਪਣਾ ਜੀਵਨ ਗੁਜਾਰਦਾ ਸੀ ਅਤੇ ਸਿਹਤਮੰਦ ਰਹਿੰਦਾ ਸੀ, ਅੱਜ ਉਹੀ ਮਨੁੱਖ ਜੰਕ ਫੂਡ ਲੈ ਕੇ ਅਤੇ ਸਹੀ ਸਮੇਂਤੇ ਖਾਣਾ ਨਾ ਲੈ ਕੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ । ਉਨਾਂ ਦੱਸਿਆ ਕਿ ਜੇਕਰ ਕਿਸੇ ਨੇ ਸਿਹਤਮੰਦ ਰਹਿਣਾ ਹੈ ਤਾਂ ਉਸਨੂੰ ਆਪਣੇ ਆਹਾਰ ਅਤੇ ਪੋਸ਼ਣ ਦਾ ਪੂਰਾ ਧਿਆਨ ਰੱਖਣਾ ਪਵੇਗਾ। ਪ੍ਰੋ. ਕਪਿਲ ਕਨਵਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ’ਚ ਕਾਰਬੋਹਾਇਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਖਣਿਜਾਂ ਦੀ ਜਾਂ ਇਹਨਾਂ ’ਚੋ ਕਿਸੇ ਦੀ ਕਮੀ ਹੋ ਜਾਂਦੀ ਹੈ , ਤਾਂ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸਨੂੰ ਕਈ ਤਰਾਂ ਦੀਆਂ ਬੀਮਾਰਿਆ ਹੋ ਸਕਦੀਆਂ ਹਨ । ਮੌਕੇ ’ਤੇ ਨਿਸ਼ਾ, ਦੀਪਿਕਾ, ਗੁਰਵਿੰਦਰ, ਲਵਪ੍ਰੀਤ ਸਿੰਘ ਆਦਿ ਹਾਜਰ ਰਹੇ ।

By Vipan

Leave a Reply

Your email address will not be published.