ਜੀ ਹਾਂ! ਮੈਂ ਗੱਲ ਕਰ ਰਿਹਾ ਹਾਂ ਪੁਰਾਤਨ ਪੰਜਾਬੀ ਵਿਰਸੇ ਦੇ ਇੱਕ ਅਜਿਹੇ ਸ਼ੈਦਾਈ ਦੀ ਜੋ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਹਰ ਵਿੱਦਿਅਕ ਗਤੀਵਿਧੀ ਨੂੰ ਪੁਰਾਤਨ ਪੰਜਾਬੀ ਵਿਰਸੇ ਦੀ ਪੁੱਠ ਚਾੜ੍ਹ ਕੇ ਤਖ਼ਤੀਆਂ ਉੱਪਰ ਰੂਪਮਾਨ ਕਰਕੇ ਵਿਭਾਗ ਦੀ ਝੋਲੀ ਪਾ ਰਿਹਾ ਹੈI ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਬਤੌਰ ਪੰਜਾਬੀ ਮਾਸਟਰ ਸੇਵਾ ਨਿਭਾ ਰਹੇ ਸੁਰਿੰਦਰ ਮੋਹਨ ਨੂੰ ਮਾਤ-ਭਾਸ਼ਾ ਦੀ ਸੇਵਾ ਦਾ ਅਜਿਹਾ ਜਨੂੰਨ ਹੈ ਕਿ ਜ਼ਿਲ੍ਹੇ ਵਿੱਚ ਪੰਜਾਬੀ ਭਾਸ਼ਾ ਨਾਲ਼ ਸੰਬੰਧਤ ਹੁੰਦੀ ਹਰ ਗਤੀਵਿਧੀ ਵਿੱਚ ਸ਼ਾਮਲ ਹੁੰਦਾ ਹੈI
ਰਾਜ ਪੁਰਸਕਾਰ ਵਿਜੇਤਾ ਸ. ਜਗਤਾਰ ਸਿੰਘ ਸੋਖੀ ਤੋਂ ਸੇਧ ਲੈ ਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪਸਾਰ ਲਈ ਵੰਡੀਆਂ ਜਾਂ ਰਹੀਆਂ ਲੈਮੀਨੇਟਿਡ ਤਖ਼ਤੀਆਂ ਜ਼ਿਲ੍ਹੇ ਦੇ ਵੱਖ-ਵੱਖ ਦਫਤਰਾਂ ਤੋਂ ਲੈ ਕੇ ਮੁੱਖ ਦਫ਼ਤਰ ਚੰਡੀਗੜ੍ਹ ਤੱਕ ਅਤੇ ਇਸ ਤੋਂ ਇਲਾਵਾ ਦੇਸ-ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦੀ ਸ਼ਾਨ ਵਧਾ ਰਹੀਆਂ ਹਨI
ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੀ ਅਗਵਾਈ ਕਰਦਿਆਂ ਸੁਰਿੰਦਰ ਮੋਹਨ ਵੱਲੋਂ ਸਿੱਖਿਆ ਵਿਭਾਗ ਵੱਲੋਂ ਚਲਾਈ ਹਰ ਮੁਹਿੰਮ ਦੀ ਸਮਾਜਿਕ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਫ਼ਲ ਬਣਾਉਣ ਹਿੱਤ ਲੈਮੀਨੇਟਿਡ ਤਖ਼ਤੀਆਂ ਵੰਡਣ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈI ਜ਼ਿਲ੍ਹਾ ਪੰਜਾਬੀ ਸਭਾ ਦੇ ਸਹਿਯੋਗ ਨਾਲ਼ ਹੁਣ ਤੱਕ ਹਜ਼ਾਰਾਂ ਲੈਮੀਨੇਟਿਡ ਤਖ਼ਤੀਆਂ ਤਿਆਰ ਕਰਵਾ ਕੇ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨI
ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਮੁਹਿੰਮਾਂ, ਜਿਵੇੰ *ਮਿਸ਼ਨ ਸ਼ਤ-ਪ੍ਰਤੀਸ਼ਤ, ਹਰ ਇੱਕ ਲਿਆਵੇ ਇੱਕ, Each One Read One, ਕੋਵਿਡ-19 ਜਾਗਰੂਕਤਾ, ਲਾਇਬ੍ਰੇਰੀ ਪੁਸਤਕ ਲੰਗਰ, ਮਾਪੇ-ਅਧਿਆਪਕ ਮਿਲਣੀ, ਸਵਾਗਤ ਜ਼ਿੰਦਗੀ, ਸਮਰ ਕੈੰਪ, educare app ਜਾਗਰੂਕਤਾ, NAS/PAS ਜਾਗਰੂਕਤਾ, PGI Index, Activities School Education Punjab, ਵਿਰਾਸਤੀ ਲੋਕ-ਖੇਡਾਂ ਆਦਿ ਨੂੰ ਤਖ਼ਤੀਆਂ ਉੱਪਰ ਰੂਪਮਾਨ ਕਰਕੇ ਵਿਭਾਗ ਦੀ ਝੋਲੀ ਪਾ ਕੇ ਸੁਰਿੰਦਰ ਮੋਹਨ ਆਪਣੇ-ਆਪ ਨੂੰ ਵਡਭਾਗਾ ਸਮਝਦਾ ਹੈ ਕਿ ਉਹ ਸਿੱਖਿਆ ਵਿਭਾਗ ਦੀ ਤੁੱਛ ਜਿਹੀ ਸੇਵਾ ਕਰ ਪਾਇਆ ਹੈI ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਵੱਲੋਂ ਵੀ ਸੁਰਿੰਦਰ ਮੋਹਨ ਨੂੰ ਵਿਭਾਗ ਵੱਲੋਂ ਚਲਾਈ ਹਰ ਮੁਹਿੰਮ ਦਾ ਸੋਸ਼ਲ ਮੀਡੀਆ ਰਾਹੀਂ (ਲੈਮੀਨੇਟਿਡ ਤਖ਼ਤੀਆਂ ਰਾਹੀਂ) ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਸਮਾਜਿਕ ਭਾਈਚਾਰੇ ਵਿੱਚ ਪ੍ਰਚਾਰ/ਪਸਾਰ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਸਨਮਾਨਿਤ ਕੀਤਾ ਜਾ ਚੁਕਾ ਹੈI
ਪਰਮਾਤਮਾ ਸੁਰਿੰਦਰ ਮੋਹਨ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਉਹ ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਅਤੇ ਸਿੱਖਿਆ ਵਿਭਾਗ ਦੀ ਸੇਵਾ ਕਰਦਾ ਰਹੇI
ਸ਼ਾਲਾ! ਵਧੇ ਫੁੱਲੇ!!
ਕੋਈ ਪੰਜਾਬੀ ਕਿਵੇਂ ਭੁੱਲੇ…

ਹਰਦੀਪ ਸਿੰਘ
ਸੇਵਾ-ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਗੁਰਦਾਸਪੁਰ
ਸੰਪਰਕ ਨੰਬਰ : 9814631228

Leave a Reply

Your email address will not be published. Required fields are marked *