ਨਵਾਂਸ਼ਹਿਰ, 16 ਅਗਸਤ (ਵਿਪਨ)

ਕਰਿਆਮ ਰੋਡ ’ਤੇ ਸੱਥਿਤ ਕੇ. ਸੀ. ਗਰੁੱਪ ਆੱਫ ਇੰਸਟੀਚਿਊਟਸ਼ਨ ’ਚ ਐਤਵਾਰ ਨੂੰ 75ਵੇਂ ਅਜਾਦੀ ਦਿਹਾੜੇ ’ਤੇ ਝੰੜਾ ਲਹਿਰਾਉਣ ਦੀ ਰਸਮ ਕੇਸੀ ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ ਨੇ ਅਦਾ ਕੀਤੀ । ਉਨਾਂ ਦੇ ਨਾਲ ਗਰੁੱਪ ਦੇ ਕਾਲਜਾਂ ਦੇ ਪਿ੍ਰੰਸੀਪਲ , ਸਟਾਫ, ਹੋਸਟਲ ਸਟੂਡੈਂਟ ਮੌਜੂਦ ਰਹੇ । ਡਾੱ . ਸਿੰਗੀ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨਗਿਣਤ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀ ਹਨ , ਦੇਸ਼ ’ਚ ਫੈਲੀ ਕੁਰਿਤੀਆਂ , ਸਮਾਜਿਕ ਬੁਰਾਈਆਂ, ਭਿ੍ਰਸ਼ਟਾਚਾਰ ਆਦਿ ਨੂੰ ਚੰਗੀ ਸਿੱਖਿਆ ਦੇ ਕੇ ਹੀ ਦੂਰ ਕੀਤਾ ਜਾ ਸਕਦਾ ਹੈ । ਮੈਨਜਮੈਂਟ ਕਾਲਜ ਪਿ੍ਰੰਸੀਪਲ ਡਾੱ. ਸ਼ਬਨਮ ਨੇ ਦੱਸਿਆ ਕਿ ਇਸ ਸਾਲ ਤੋਂ ਅਸੀ ਆਪਣੀ ਆਜ਼ਾਦੀ ਦੀ 75ਵੀਂ ਵਰੇਗੰਢ ਦੇ ਉਪਲੱਖ ’ਚ ਆਜ਼ਾਦੀ ਦਾ ਅਮਿ੍ਰਤ ਮਹੋਤਵ ਮਨਾ ਰਹੇ ਹਾਂ । ਆਜਾਦੀ ਦਿਵਸ ਸਾਡੇ ਲਈ ਗੁਲਾਮੀ ਤੋਂ ਮੁਕਤੀ ਦਾ ਤਿਉਹਾਰ ਹੈ । ਕਈ ਪੀੜੀਆਂ ਦੇ ਜਾਣਕਾਰ ਅਤੇ ਅਨਪਛਾਤੇ ਅਜਾਦੀ ਘੁਲਾਟੀਆਂ ਦੇ ਸੰਘਰਸ਼ ਤੋਂ ਸਾਡੀ ਆਜ਼ਾਦੀ ਦਾ ਸਪਨਾ ਪੂਰਾ ਹੋਇਆ ਸੀ । ਉਨਾਂ ਦੀ ਬਹਾਦਰੀ ਦੇ ਦਮ ਤੇ ਹੀ ਅੱਜ ਅਸੀ ਅਤੇ ਤੁਸੀ ਆਜ਼ਾਦੀ ਵਿਚ ਸਾਹ ਲੈ ਰਹੇ ਹੋ । ਹਾਲ ਹੀ ਵਿੱਚ ਸੰਪੰਨ ਟੋਕਓ ਓੁਲੰਪਿਕ ਵਿੱਚ ਸਾਡੇ ਖਿਲਾੜੀਆਂ ਨੇ ਆਪਣੇ ਸ਼ਾਨਦਾਰ ਪ੍ਰਦਸ਼ਰਸ਼ਨ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਭਾਰਤ ਨੇ ਓਲੰਪਿਕ ਖੇਡਾਂ ’ਚ ਆਪਣੀ ਹਿੱਸੇਦਾਰੀ ਦੇ 121 ਸਾਲਾਂ ’ਚ ਸੱਭ ਤੋਂ ਜਿਆਦਾ ਮੇਡਲ ਜਿੱਤਣ ਦਾ ਇਤਹਾਸ ਰਚਿਆ ਹੈ । ਉਨਾਂ ਨੇ ਕਿਹਾ ਕਿ ਲੋਕ ਪ੍ਰੋਟੋਕਾਲ ਦੇ ਸਮਾਨ ਜਲਦੀ ਤੋਂ ਜਲਦੀ ਵੈਕਸੀਨ ਲਵਾਉ ਅਤੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰੋ । ਉਨਾਂ ਦੇ ਨਾਲ ਪਿ੍ਰੰਸੀਪਲ ਰਾਜਿੰਦਰ ਮੂੰਮ, ਵਿਕਾਸ ਕੁਮਾਰ , ਜੀਨਤ ਰਾਣਾ, ਗੁਰਦੇਵ ਠਾਕੁਰ , ਦੇਵਇੰਦਰ ਸ਼ਰਮਾ , ਹਰੀਸ਼ ਗੌਤਮ, ਨੀਨਾ ਅਰੋੜਾ, ਸੰਦੀਪ ਸਿੰਘ , ਸੰਜੀਵ ਕਨਵਰ, ਗੁਰਪ੍ਰੀਤ ਸਿੰਘ , ਗੁਰਮੇਲ ਰਾਮ, ਕਿ੍ਰਸ਼ਣ ਲਾਲ ਅਤੇ ਪੀਆਰਓ ਵਿਪਨ ਕੁਮਾਰ ਆਦਿ ਦੇ ਨਾਲ ਹੋਰ ਸਟੂਡੈਂਟ ਅਤੇ ਸਟਾਫ ਹਾਜਰ ਰਿਹਾ ।

By Vipan

Leave a Reply

Your email address will not be published.