spot_img
Homeਮਾਲਵਾਫਰੀਦਕੋਟ-ਮੁਕਤਸਰਪ੍ਰਜਾਪਤ ਸਮਾਜ ਨੇ ਮਨਾਇਆ ਆਜ਼ਾਦੀ ਦਿਵਸ :- ਅਜੀਤ ਵਰਮਾ ਐਡਵੋਕੇਟ

ਪ੍ਰਜਾਪਤ ਸਮਾਜ ਨੇ ਮਨਾਇਆ ਆਜ਼ਾਦੀ ਦਿਵਸ :- ਅਜੀਤ ਵਰਮਾ ਐਡਵੋਕੇਟ

ਸਾਦਿਕ 15ਅਗਸਤ (ਰਘਬੀਰ ਸਿੰਘ) ਦੇਸ਼ ਭਰ ਵਿੱਚ 75ਵਾ ਆਜ਼ਾਦੀ ਦਿਵਸ ਮਨਾਇਆ ਗਿਆ l ਇਸ ਮੌਕੇ ਸਮੂਹ ਪ੍ਰਜਾਪਤ ਸਮਾਜ ਵਲੋਂ ਵੀ ਪ੍ਰਜਾਪਤ ਧਰਮਸ਼ਾਲਾ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ l ਪ੍ਰੈਸ ਕਾਨਫਰੰਸ ਦੌਰਾਨ ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਦੱਸਿਆ ਕਿ ਸਮੂਹ ਪ੍ਰਜਾਪਤ ਸਮਾਜ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ l ਆਜ਼ਾਦੀ ਦੇ ਸੁਭ ਦਿਹਾੜੇ ਤੇ ਪ੍ਰਜਾਪਤ ਸਮਾਜ ਦੇ ਚੌਧਰੀ ਖੁਸ਼ੀ ਰਾਮ ਅਤੇ ਪ੍ਰਧਾਨ ਮੋਹਿੰਦਰ ਪਾਲ ਨੇ ਸਾਰੇ ਦੇਸ਼ ਵਧਾਈਆਂ ਦਿੱਤੀਆਂ l ਸਮਾਗਮ ਵਿਚ ਪਹੁੰਚੇ ਨਿੱਕੇ ਨਿੱਕੇ ਬੱਚਿਆਂ ਨੂੰ ਸੀਨੀਅਰ ਮੈਂਬਰ ਜੈ ਚੰਦ ਬੇਵਾਲ ਵਲੋਂ ਗਿਫਟ ਦਿੱਤੇ ਗਏ l ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਾਈਬਰ ਕ੍ਰਾਈਮ ਅਤੇ ਹਿਊਮਨ ਰਾਈਟਸ ਫੈਡਰੇਸ਼ਨ ਦੇ ਪੰਜਾਬ ਚੇਅਰਮੈਨ ਜਗਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਮੂਲੀਅਤ ਕੀਤੀ ਜਿਨਾਂ ਵਲੋਂ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ l ਸਮਾਗਮ ਵਿਚ ਪਹੁੰਚੇ ਸੀਨੀਅਰ ਐਡਵੋਕੇਟ ਆਸ਼ੀਸ਼ ਗਰੋਵਰ ਦੁਆਰਾ ਲੱਡੂਆਂ ਦੀ ਸੇਵਾ ਕੀਤੀ ਗਈ l ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕਰਦੇ ਹੋਏ ਸੀਨੀਅਰ ਮੈਂਬਰ ਜੈ ਚੰਦ,ਹੰਸਰਾਜ ਅਤੇ ਵਿਜੈ ਕੁਮਾਰ ਨੇ ਕਿਹਾ ਕਿ ਅੱਜ ਵੀ ਸਾਨੂੰ ਕਈ ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਤੋਂ ਅਜ਼ਾਦ ਹੋਣ ਦੀ ਲੋੜ ਹੈl ਪ੍ਰਜਾਪਤ ਸਮਾਜ ਵਲੋਂ ਪੰਜਾਬ ਚੇਅਰਮੈਨ ਜਗਜੀਤ ਸਿੰਘ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸੱਤਪਾਲ, ਰਾਜ ਕੁਮਾਰ, ਦਲੀਪ ਕੁਮਾਰ, ਰਾਜੇਸ਼ ਕੁਮਾਰ, ਬਾਬੂ ਰਾਮ, ਵੀਰੂ ਠੇਕੇਦਾਰ, ਚਮਨ ਲਾਲ, ਸ਼ਰਣ ਦਾਸ, ਓਮ ਪ੍ਰਕਾਸ਼, ਰਾਕੇਸ਼ ਕੁਮਾਰ, ਸੁਮਿਤ ਕੁਮਾਰ, ਪਵਨ ਕੁਮਾਰ, ਸੁਰੇਸ਼ ਕੁਮਾਰ, ਜਗਦੀਸ਼ ਕੁਮਾਰ, ਤੇਜਿੰਦਰ ਸੋਨੂ ਆਦਿ ਹਾਜ਼ਰ ਸਨ l

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments