spot_img
Homeਮਾਲਵਾਜਗਰਾਓਂਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਕੋਵਿਡ-19 ਵੈਕਸੀਨ ਕੈਂਪ ਦਾ ਆਯੋਜਨ...

ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਕੋਵਿਡ-19 ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ

ਜਗਰਾਉ 13 ਅਗਸਤ (ਰਛਪਾਲ ਸਿੰਘ ਸ਼ੇਰਪੁਰੀ,ਬੌਬੀ ਸਹਿਜਲ ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿੱਧਵਾਂ ਸੰਸਥਾਵਾਂ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਟੀਕਾਕਰਨ ਕੈਂਪ 13 ਅਗਸਤ, 2021 ਨੂੰ ਸ੍ਰ: ਹਰਮੇਲ ਸਿੰਘ ਸਿੱਧੂ (ਸੈਕਟਰੀ) (ਸ਼੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ) ਅਤੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੇ ਸਾਂਝੇ ਯਤਨਾਂ ਨਾਲ ਡਾਕਟਰ ਪਰਦੀਪ ਮਹਿੰਦਰਾ ਐੱਸ.ਐਮ.ਓ ਜਗਰਾਉ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।ਇਸ ਕੈਂਪ ਦਾ ਸਾਰੀਆਂ ਵਿਦਿਅਕ ਸੰਸਥਾਵਾਂ ਦੇ ਸਮੂਹ ਸਟਾਫ਼ ਨੇ ਅਤੇ ਵਿਦਿਆਰਥੀਆਂ ਨੇ ਪੂਰਾ ਲਾਭ ਉਠਾਇਆ। ਇਸ ਟੀਕਾਕਰਨ ਵਿੱਚ ਦੋਨਾਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ। ਲਗਭਗ 72 ਵਿਅਕਤੀਆਂ ਨੇ ਇਸ ਕੈਂਪ ਦਾ ਲਾਭ ਉਠਾਇਆ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਕਰੋਨਾ ਕਾਲ ਤੋਂ ਬਚਣ ਲਈ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ।

RELATED ARTICLES
- Advertisment -spot_img

Most Popular

Recent Comments