spot_img
Homeਮਾਲਵਾਜਗਰਾਓਂਹਾਈ ਅਲਰਟ ਦੇ ਮੱਦੇਨਜ਼ਰ ਲਗਾਤਾਰ ਚੈਕਿੰਗ ਜਾਰੀ

ਹਾਈ ਅਲਰਟ ਦੇ ਮੱਦੇਨਜ਼ਰ ਲਗਾਤਾਰ ਚੈਕਿੰਗ ਜਾਰੀ

ਜਗਰਾਉਂ 11 ਅਗਸਤ (ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ) ਪੰਜਾਬ ਵਿੱਚ ਹਾਈ ਅਲਰਟ ਹੋਣ ਕਾਰਨ ਜੀ, ਆਰ, ਪੀ, ਚੋਕੀ ਰੇਲਵੇ ਸਟੇਸ਼ਨ ਜਗਰਾਉਂ ਵਲੋਂ ਸਵਾਰੀ ਰੇਲਵੇ ਗੱਡੀਆਂ ਦੀ ਲਗਾਤਾਰ ਚੈਕਿੰਗ ਅਭਿਆਨ ਜਾਰੀ ਹੈ, ਚੋਂਕੀ ਇੰਚਾਰਜ ਜੀ,ਆਰ,ਪੀ, ਰੇਲਵੇ ਜਗਰਾਉਂ ਸਬ ਇੰਸਪੈਕਟਰ ਜੀਵਨ ਸਿੰਘ ਗਰੇਵਾਲ ਨੇ ਦੱਸਿਆ ਪੰਜਾਬ ਵਿੱਚ ਹਾਈ ਅਲਰਟ ਕਾਰਨ ਡੀ, ਜੀ,ਪੀ ਪੰਜਾਬ ਦੇ ਹੁਕਮਾਂ ਅਨੁਸਾਰ ਆਣ ਜਾਣ ਵਾਲਿਆਂ ਸਾਰੀਆਂ ਰੇਲਵੇ ਗਡੀਆਂ ਅਤੇ ਸਵਾਰੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ, ਜੋ ਅਗਲੇ ਹੁਕਮਾਂ ਤੱਕ ਲਗਾਤਾਰ ਜਾਰੀ ਰਹੇਗੀ, ਸਵਾਰੀਆਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਸਾਡਾ ਅਹਿਮ ਫ਼ਰਜ਼ ਹੈ ਅਤੇ ਮੁਲਾਜ਼ਮ ਦਿਨ ਰਾਤ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਕਿਸੇ ਵੀ ਯਾਤਰੀ ਨੂੰ ਕੋਈ ਸ਼ਕੀ ਵਸਤੂ ਨਜ਼ਰ ਆਏ ਉਸ ਦੀ ਸੁਚਨਾ ਜੀ,ਆਰ,ਪੀ ਚੋਕੀ ਦਿਤੀ ਜਾਵੇ ਵਾਰੇ ਯਾਤਰਿਆ ਨੂੰ ਮੁਲਾਜ਼ਮ ਵਾਰ ਵਾਰ ਸੂਚਿਤ ਕਰ ਰਹੇ ਹਨ

RELATED ARTICLES
- Advertisment -spot_img

Most Popular

Recent Comments