spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕ੍ਰਾਂਤੀ ਕਲਾ ਮੰਚ ਦੇ ਕਲਾਕਾਰਾਂ ਨੇ ਸਟੂਡੈਂਟ ਨੂੰ ਦਿੱਤਾ ਨਾਟਕਾਂ...

ਕ੍ਰਾਂਤੀ ਕਲਾ ਮੰਚ ਦੇ ਕਲਾਕਾਰਾਂ ਨੇ ਸਟੂਡੈਂਟ ਨੂੰ ਦਿੱਤਾ ਨਾਟਕਾਂ ਨਾਲ ਕੁੜੀਆਂ ਦੇ ਸਨਮਾਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼

ਨਵਾਂਸ਼ਹਿਰ , 12 ਅਗਸਤ (ਵਿਪਨ )

ਕ੍ਰਾਤੀ ਕਲਾ ਮੰਚ ਰੋਪੜ ਦੀ ਟੀਮ ਵਲੋ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਕੇਸੀ ਕਾਲਜ ਅਤੇ ਦੀਨ ਦਿਆਲ ਉਪਾਧਿਆਏ – ਗ੍ਰਾਮੀਣ ਕੌਸ਼ਲ ਯੋਜਨਾ ( ਡੀਡੀਯੂ – ਜੀਕੇਵਾਈ ) ਦੇ ਸਟੂਡੈਂਟ ਅਤੇ ਸਟਾਫ ਲਈ ਦੋ ਨੁੁਕੜ ਨਾਟਕ ਜਾਗੋ ਅਤੇ ਚਾਨਣ ਦੇ ਬੰਨਜਾਰੇ ਖੇਡੇ ਗਏ । ਨਾਟਕ ਜਾਗੋ ਅਤੇ ਚਾਨਣ ਦੇ ਬੰਨਜਾਰੇ ਦੇ ਡਾਇਰੈਕਟਰ ਅਵਿੰਦਰ ਰਾਜੂ ਦੇ ਨਾਲ ਕਲਾਕਾਰ ਬਲਵੰਤ ਰਾਏ , ਕੁਲਵਿਦੰਰ ਸਿੰਘ, ਸੁਖਵੀਰ ਸਿੰਘ , ਤਰਨਵੀਰ ਝੱਲੀਆਂ ਨੇ ਕੁੜੀਆਂ ਦਾ ਸਨਮਾਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ । ਕੇਸੀ ਕਾਲਜ ਦੇ ਸਟੂਡੈਂਟ ਅਤੇ ਸਟਾਫ ਲਈ ਤੀਜ ਉਤਸਵ ਦੇ ਉਪਲੱਖ ’ਚ ਜਾਗੋ ਨਾਟਕ ਖੇਡਿਆ ਗਿਆ , ਜਿਸ ’ਚ ਸਮਾਜ ’ਚ ਹੋ ਰਹੀ ਕੰਨਿਆ ਭਰੂਣ ਹੱਤਿਆ ਰੋਕਣ ਅਤੇ ਕੁੜੀਆਂ ਅਤੇ ਮਹਿਲਾਵਾਂ ਦੀ ਤਰੱਕੀ ’ਤੇ ਖੁਸ਼ ਹੋਣ ਦਾ ਸੰਦੇਸ਼ਾ ਦਿੱਤਾ । ਉਨਾਂ ਨੇ ਦੱਸਿਆ ਕਿ ਇਸ ਯੁੱਗ ’ਚ ਮੁੰਡਿਆਂ ਨਾਲੋਂ ਕੁੜੀਆਂ ਸਮਾਜ ’ਚ ਮਾਤਾ ਪਿਤਾ ਦਾ ਨਾਮ ਰੁਸ਼ਨਾ ਰਹੀਆਂ ਹਨ । ਵਿਦੇਸ਼ਾਂ ਦੀ ਤਰਾਂ ’ਤੇ ਇਸ ਦੇਸ਼ ਦੀਆਂ ਕੁੜੀਆਂ ਅਤੇ ਮਹਿਲਾਵਾਂ ਵੀ ਅੱਜ ਹਰ ਵਿਭਾਗ ’ਚ ਉੱਚ ਪਦਾਂ ’ਤੇ ਹਨ । ਦੀਨ ਦਿਆਲ ਉਪਾਧਿਆਏ – ਗ੍ਰਾਮੀਣ ਕੌਸ਼ਲ ਵਿਕਾਸ ਕੇਂਦਰ ਦੇ ਸੱਕਿਲ ਦੇ ਸਟੂਡੈਂਟ ਲਈ ਚਾਨਣ ਦੇ ਬੰਨਜਾਰੇ ਨਾਟਕ ਖੇਡਿਆ ਗਿਆ । ਜਿਸ ’ਚ ਕਲਾਕਾਰਾਂ ਨੇ ਸੰਦੇਸ਼ ਦਿੱਤਾ ਕਿ ਯੁਵਾਵਾਂ ਨੂੰ ਕਿਸੇ ਵੀ ਤਰਾਂ ਦੇ ਨਸ਼ਿਆਂ ਦੇ ਚੰਗੁਲ ’ਚ ਨਹੀਂ ਫੱਸਨਾ ਚਾਹੀਦਾ । ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਘਰ ਵਿੱਚ, ਸਮਾਜ ਵਿੱਚ, ਆਰਥਿਕ ਪੱਖੋ ਕਮਜੋਰ ਹੋ ਜਾਂਦਾ ਹੈ । ਉਸਨੂੰ ਖਤਰਨਾਕ ਬੀਮਾਰੀਆਂ ਘੇਰ ਲੈਂਦੀਆਂ ਹਨ । ਇਸ ਨਸ਼ੇ ਦੇ ਰੋਗ ਤੋਂ ਬਾਹਰ ਆਉਣਾ ਚਾਹੀਦਾ ਹੈ । ਉਨਾਂ ਨੇ ਸੰਦੇਸ਼ ਦਿੱਤਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨਾਂ ਦੀ ਸੰਕਲਪ ਸੋਸਾਇਟੀ ਰੋਪੜ ਨਾਲ ਸੰਪਰਕ ਕਰ ਸਕਦਾ ਹੈ । ਦੇਸ਼ੋ ਵਿਦੇਸ਼ਾਂ ’ਚ ਗਿੱਧੇ ਨੂੰ ਪਹੁੰਚਾਉਣ ਵਾਲੀ ਡਾੱ. ਜਸਵੀਰ ਬੈਂਸ ਵਲੋ ਕਾਲਜ ਪਰਿਸਰ ’ਚ ਦੋ ਬੂਟੇ ਲਗਾਏ ਗਏ । ਮੌਕੇ ’ਤੇ ਕੇਸੀ ਕਾਲਜ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ , ਪਿੰ ਇੰਜ. ਰਾਜਿਦੰਰ ਮੂੰਮ, ਪਿ੍ਰੰ. ਡਾੱ. ਕੁਲਜਿੰਦਰ ਕੌਰ, ਪਿ੍ਰੰ . ਪ੍ਰੋ. ਕਪਿਲ ਕਨਵਰ, ਪਿ੍ਰੰ . ਡਾੱ. ਸ਼ਬਨਮ , ਗਿੱਧਾ ਕੋਚ ਅਮਨਦੀਪ ਕੌਰ, ਪ੍ਰੋ. ਅੰਕੁਸ਼ ਨਿਝਾਵਨ , ਬਲਵੰਤ ਰਾਏ , ਸੱਕਿਲ ਵਿਭਾਗ ਤੋਂ ਵੀਰ ਸਿੰਘ , ਪੰਕਜ ਕੁਮਾਰ ਅਤੇ ਪੀਆਰਓ ਵਿਪਨ ਕੁਮਾਰ ਆਦਿ ਸ਼ਾਮਿਲ ਰਹੇ ।

RELATED ARTICLES
- Advertisment -spot_img

Most Popular

Recent Comments