ਨਵਾਂਸ਼ਹਿਰ , 12 ਅਗਸਤ (ਵਿਪਨ )

ਕ੍ਰਾਤੀ ਕਲਾ ਮੰਚ ਰੋਪੜ ਦੀ ਟੀਮ ਵਲੋ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ’ਚ ਕੇਸੀ ਕਾਲਜ ਅਤੇ ਦੀਨ ਦਿਆਲ ਉਪਾਧਿਆਏ – ਗ੍ਰਾਮੀਣ ਕੌਸ਼ਲ ਯੋਜਨਾ ( ਡੀਡੀਯੂ – ਜੀਕੇਵਾਈ ) ਦੇ ਸਟੂਡੈਂਟ ਅਤੇ ਸਟਾਫ ਲਈ ਦੋ ਨੁੁਕੜ ਨਾਟਕ ਜਾਗੋ ਅਤੇ ਚਾਨਣ ਦੇ ਬੰਨਜਾਰੇ ਖੇਡੇ ਗਏ । ਨਾਟਕ ਜਾਗੋ ਅਤੇ ਚਾਨਣ ਦੇ ਬੰਨਜਾਰੇ ਦੇ ਡਾਇਰੈਕਟਰ ਅਵਿੰਦਰ ਰਾਜੂ ਦੇ ਨਾਲ ਕਲਾਕਾਰ ਬਲਵੰਤ ਰਾਏ , ਕੁਲਵਿਦੰਰ ਸਿੰਘ, ਸੁਖਵੀਰ ਸਿੰਘ , ਤਰਨਵੀਰ ਝੱਲੀਆਂ ਨੇ ਕੁੜੀਆਂ ਦਾ ਸਨਮਾਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ । ਕੇਸੀ ਕਾਲਜ ਦੇ ਸਟੂਡੈਂਟ ਅਤੇ ਸਟਾਫ ਲਈ ਤੀਜ ਉਤਸਵ ਦੇ ਉਪਲੱਖ ’ਚ ਜਾਗੋ ਨਾਟਕ ਖੇਡਿਆ ਗਿਆ , ਜਿਸ ’ਚ ਸਮਾਜ ’ਚ ਹੋ ਰਹੀ ਕੰਨਿਆ ਭਰੂਣ ਹੱਤਿਆ ਰੋਕਣ ਅਤੇ ਕੁੜੀਆਂ ਅਤੇ ਮਹਿਲਾਵਾਂ ਦੀ ਤਰੱਕੀ ’ਤੇ ਖੁਸ਼ ਹੋਣ ਦਾ ਸੰਦੇਸ਼ਾ ਦਿੱਤਾ । ਉਨਾਂ ਨੇ ਦੱਸਿਆ ਕਿ ਇਸ ਯੁੱਗ ’ਚ ਮੁੰਡਿਆਂ ਨਾਲੋਂ ਕੁੜੀਆਂ ਸਮਾਜ ’ਚ ਮਾਤਾ ਪਿਤਾ ਦਾ ਨਾਮ ਰੁਸ਼ਨਾ ਰਹੀਆਂ ਹਨ । ਵਿਦੇਸ਼ਾਂ ਦੀ ਤਰਾਂ ’ਤੇ ਇਸ ਦੇਸ਼ ਦੀਆਂ ਕੁੜੀਆਂ ਅਤੇ ਮਹਿਲਾਵਾਂ ਵੀ ਅੱਜ ਹਰ ਵਿਭਾਗ ’ਚ ਉੱਚ ਪਦਾਂ ’ਤੇ ਹਨ । ਦੀਨ ਦਿਆਲ ਉਪਾਧਿਆਏ – ਗ੍ਰਾਮੀਣ ਕੌਸ਼ਲ ਵਿਕਾਸ ਕੇਂਦਰ ਦੇ ਸੱਕਿਲ ਦੇ ਸਟੂਡੈਂਟ ਲਈ ਚਾਨਣ ਦੇ ਬੰਨਜਾਰੇ ਨਾਟਕ ਖੇਡਿਆ ਗਿਆ । ਜਿਸ ’ਚ ਕਲਾਕਾਰਾਂ ਨੇ ਸੰਦੇਸ਼ ਦਿੱਤਾ ਕਿ ਯੁਵਾਵਾਂ ਨੂੰ ਕਿਸੇ ਵੀ ਤਰਾਂ ਦੇ ਨਸ਼ਿਆਂ ਦੇ ਚੰਗੁਲ ’ਚ ਨਹੀਂ ਫੱਸਨਾ ਚਾਹੀਦਾ । ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਘਰ ਵਿੱਚ, ਸਮਾਜ ਵਿੱਚ, ਆਰਥਿਕ ਪੱਖੋ ਕਮਜੋਰ ਹੋ ਜਾਂਦਾ ਹੈ । ਉਸਨੂੰ ਖਤਰਨਾਕ ਬੀਮਾਰੀਆਂ ਘੇਰ ਲੈਂਦੀਆਂ ਹਨ । ਇਸ ਨਸ਼ੇ ਦੇ ਰੋਗ ਤੋਂ ਬਾਹਰ ਆਉਣਾ ਚਾਹੀਦਾ ਹੈ । ਉਨਾਂ ਨੇ ਸੰਦੇਸ਼ ਦਿੱਤਾ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨਾਂ ਦੀ ਸੰਕਲਪ ਸੋਸਾਇਟੀ ਰੋਪੜ ਨਾਲ ਸੰਪਰਕ ਕਰ ਸਕਦਾ ਹੈ । ਦੇਸ਼ੋ ਵਿਦੇਸ਼ਾਂ ’ਚ ਗਿੱਧੇ ਨੂੰ ਪਹੁੰਚਾਉਣ ਵਾਲੀ ਡਾੱ. ਜਸਵੀਰ ਬੈਂਸ ਵਲੋ ਕਾਲਜ ਪਰਿਸਰ ’ਚ ਦੋ ਬੂਟੇ ਲਗਾਏ ਗਏ । ਮੌਕੇ ’ਤੇ ਕੇਸੀ ਕਾਲਜ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ , ਪਿੰ ਇੰਜ. ਰਾਜਿਦੰਰ ਮੂੰਮ, ਪਿ੍ਰੰ. ਡਾੱ. ਕੁਲਜਿੰਦਰ ਕੌਰ, ਪਿ੍ਰੰ . ਪ੍ਰੋ. ਕਪਿਲ ਕਨਵਰ, ਪਿ੍ਰੰ . ਡਾੱ. ਸ਼ਬਨਮ , ਗਿੱਧਾ ਕੋਚ ਅਮਨਦੀਪ ਕੌਰ, ਪ੍ਰੋ. ਅੰਕੁਸ਼ ਨਿਝਾਵਨ , ਬਲਵੰਤ ਰਾਏ , ਸੱਕਿਲ ਵਿਭਾਗ ਤੋਂ ਵੀਰ ਸਿੰਘ , ਪੰਕਜ ਕੁਮਾਰ ਅਤੇ ਪੀਆਰਓ ਵਿਪਨ ਕੁਮਾਰ ਆਦਿ ਸ਼ਾਮਿਲ ਰਹੇ ।

By Vipan

Leave a Reply

Your email address will not be published.