ਨਵਾਂਸ਼ਹਿਰ, 08 ਅਗਸਤ (ਵਿਪਨ)

ਬੰਗਾ – ਗੜਸ਼ੰਕਰ ਰੋਡ ’ਤੇ ਸਥਿਤ ਸੈਕਰੇਡ ਸਟੈਨਫੋਰਡ ਸਕੂਲ ਕੋਟ ਪੱਤੀ ’ਚ ਸਕੂਲ ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਦੀ ਦੇਖਰੇਖ ’ਚ ਵਿਦਿਆਰਥੀਆਂ ਵਲੋ ਕੋਰੋਨਾ ਪ੍ਰੋਟੋਕਾਲ ਦੀ ਪਾਲਨਾ ਕਰਦੇ ਹੋਏ ਤੀਆਂ ਦਾ ਤਿਓੁਹਾਰ ਮਨਾਇਆ ਗਿਆ। ਸਕੂਲ ਮੈਨੇਜਰ ਆਸ਼ੂ ਸ਼ਰਮਾ ਨੇ ਦੱਸਿਆ ਕਿ ਨਰਸਰੀ ਤੋਂ ਲੈ ਕੇ ਪੰਜਵੀ ਤੱਕ ਦੇ ਕਰੀਬ 120 ਵਿਦਿਆਰਥੀਆਂ ਨੇ ਬੋਲੀਆਂ ਪਾਉਦੇ ਹੋਏ ਗਿੱਧਾ ਅਤੇ ਕਿੱਕਲੀ ਪਾਈ , ਫੁਲਕਾਰੀਆਂ ਕੱਢੀਆਂ ਅਤੇ ਤੀਆਂ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ । ਵਿਦਿਆਰਥੀਂ ਸੈਨੇਟਾਇਜ ਕੀਤੀ ਪੀਂਘ ਤੇ ਝੱੂਲੇ, ਮਾਸਕ ਪਾ ਕੇ ਗਿੱਧਾ, ਭੰਗੜਾ ਅਤੇ ਕਿੱਕਲੀ ਪਾਈ, ਫੁਲਕਾਰੀ ਕੱਢੀ , ਚਰਖਾ ਕੱਤਿਆਂ, ਪਰਾਂਦੇ ਹਿਲਾਏ , ਪੱਖੀਆਂ ਦੀ ਝੱਲਾਂ ਮਾਰੀਆਂ , ਪੋਸਟਰ ਬਣਾਏ । ਆਸ਼ੁ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਹਾਲੇ ਖਤਮ ਨਹੀਂ ਹੋਈ ਹੈ , ਵਿਗਿਆਨੀਆਂ ਅਤੇ ਡਾਕਟਰਾਂ ਦੀ ਸਲਾਹ ਮੰਨਦੇ ਹੋਏ ਸਾਨੂੰ ਤੀਸਰੀ ਲਹਿਰ ਤੋਂ ਵੀ ਸੁਰੱਖਿਅਤ ਰਹਿਣਾ ਹੈ । ਇਸਦੇ ਲਈ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਹਰ ਘੰਟੇ ਦੇ ਅੰਤਰਾਲ ’ਤੇ ਧੋਣਾ ਹੈ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਹੈ, ਕਿਸੇ ਵੀ ਭੀੜ ਦਾ ਹਿੱਸਾ ਨਹੀਂ ਬਨਣਾ ਹੈ ਅਤੇ ਮਾਸਕ ਹਰ ਸਮੇਂ ਘਰ ਤੋਂ ਬਾਹਰ ਨਿਕਲਦੇ ਹੋਏ ਪਾਉਣਾ ਹੈ । ਪ੍ਰੋ. ਕੇ. ਗਣੇਸ਼ਨ ਨੇ ਦੱਸਿਆ ਕਿ ਪੰਜਾਬ ’ਚ ਸਾਉਣ ਦੇ ਮੌਸਮ ’ਚ ਤੀਆਂ ਖਾਸ ਕਰ ਮਹਿਲਾਵਾਂ, ਕੁੜੀਆਂ ਅਤੇ ਪਾੜਿਆਂ ਲਈ ਸੱਭਿਆਚਾਰ ਦਾ ਅੱਜ ਵੀ ਵਿਲੱਖਣ ਅੰਗ ਹਨ । ਇਹ ਤਿਓੁਹਾਰ ਇੱਕਜੁਟ ਹੋਕੇ ਬੈਠਣ ਦਾ ਸੰਦੇਸ਼ ਦਿੰਦਾ ਹੈ । ਤੀਆਂ ਸਦੀਆਂ ਤੋਂ ਸਾਡੇ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਹੀ ਹਿੱਸਾ ਰਹੀਆਂ ਹਨੈ । ਕੋਰੋਨਾ ਮਹਾਮਾਰੀ ਦੇ ਚਲਦੇ ਇਸਨੂੰ ਸਕੂਲ ’ਚ ਪੂਰੀ ਸਾਵਧਾਨੀਆਂ ਦੇ ਨਾਲ ਮਨਾਇਆ ਗਿਆ ਹੈ । ਮੌਕੇ ’ਤੇ ਹੇਮਾ ਸ਼ਰਮਾ, ਪੂਜਾ ਰਾਜਪੁਰੋਹਿਤ, ਇੰਦਰਜੀਤ ਕੌਰ, ਜੋਤੀ ਰਾਣਾ, ਅਮਨਜੋਤ ਕੌਰ, ਦਲਜੀਤ ਸਿੰਘ ਆਦਿ ਹਾਜਰ ਰਹੇ ।

By Vipan

Leave a Reply

Your email address will not be published.