ਸਾਦਿਕ 7 ਅਗਸਤ (ਰਘਬੀਰ ਪ੍ਰਜਾਪਤੀ)ਪੰਜਾਬ ਵਿੱਚ ਜਿਵੇਂ ਜਿਵੇਂ 2022 ਦੇ ਵਿਧਾਨ ਸਭਾ ਦੇ ਚੋਣ ਨੇੜੇ ਆ ਰਹੇ ਹਨ ਤਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋਂ ਆਪੋ-ਆਪਣੀ ਸਰਗਰਮੀਆਂ ਤੇਜ਼ ਕੀਤੀ ਜਾ ਚੁੱਕਿਆ ਹਨ, ਰਾਜਨੀਤਿਕ ਪਾਰਟੀਆਂ ਵਲੋਂ ਆਪੋ-ਆਪਣੇ ਚੋਣ ਮੈਨੀਫੈਸਟੋ ਤਿਆਰ ਕੀਤੇ ਜਾ ਚੁੱਕੇ ਹਨ l ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੌਰਾਨ ਦੱਸਿਆ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵਲੋਂ ਪੰਜਾਬ ਦੇ ਸਮੁੱਚੇ ਓ ਬੀ ਸੀ ਸਮਾਜ ਨੂੰ ਅਣਦੇਖਿਆਂ ਕੀਤਾ ਗਿਆ ਹੈ l ਐਡਵੋਕੇਟ ਵਰਮਾ ਨੇ ਦੱਸਿਆ ਕਿ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਦੇ ਬਾਵਜੂਦ ਵੀ ਕਿਸੀ ਰਾਜਨੀਤਿਕ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਓ ਬੀ ਸੀ ਸਮਾਜ ਬਾਰੇ ਕੁੱਝ ਨਹੀਂ ਰੱਖਿਆ ਗਿਆ l ਓ ਬੀ ਸੀ ਸਮਾਜ ਨੂੰ ਸਿਰਫ਼ ਬਿਜਲੀ ਦੀਆਂ 200 ਯੂਨਿਟ ਦੀ ਮੁਆਫ਼ੀ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦਿੱਤਾ ਗਿਆ l ਪੰਜਾਬ ਵਿੱਚ ਪੱਛੜੇ ਵਰਗ ਦੀ 52% ਆਬਾਦੀ ਹੋਣ ਦੇ ਬਾਵਜੂਦ ਵੀ ਕਿਸੀ ਵੀ ਰਾਜਨੀਤਿਕ ਪਾਰਟੀ ਨੇ ਪੱਛੜੇ ਸਮਾਜ ਦੇ ਹੱਕ ਅਤੇ ਭਲਾਈ ਲਈ ਕਿਸੀ ਵੀ ਸਕੀਮ ਦਾ ਕੋਈ ਐਲਾਨ ਨਹੀਂ ਕੀਤਾ ਗਿਆ l ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਨੇ ਕਿਹਾ ਮੋਗਾ ਸ਼ਹਿਰ ਵਿੱਚ ਉਨਾਂ ਦੇ ਸਮਾਜ ਦੇ ਲਗਭਗ 500 ਪਰਿਵਾਰ ਹਨ ਜੋ ਵੱਖ ਵੱਖ ਪਾਰਟੀਆਂ ਨਾਲ ਜੁੜੇ ਹੋਏ ਹਨ ਅਤੇ ਪ੍ਰਜਾਪਤ ਸਮਾਜ ਦੇ ਨੌਜਵਾਨ ਬਿਨਾਂ ਕਿਸੇ ਲਾਲਚ ਤੋਂ ਅਤੇ ਬੜੀ ਹੀ ਇਮਾਨਦਾਰੀ ਨਾਲ ਵੱਖ ਵੱਖ ਰਾਜਨੀਤਿਕ ਪਾਰਟੀਆਂ ਦਾ ਸਾਥ ਦਿੰਦੇ ਆ ਰਹੇ ਹਨ l ਪ੍ਰਜਾਪਤ ਸਮਾਜ ਦੀ ਇੱਕ ਖਾਸ ਮੀਟਿੰਗ ਪ੍ਰਜਾਪਤ ਸਮਾਜ ਦੇ ਸੀਨੀਅਰ ਮੈਂਬਰ ਸਾਹਿਬਾਨ ਨਾਲ ਕੀਤੀ ਗਈ ਜਿਸ ਵਿਚ ਤੈਅ ਕੀਤਾ ਗਿਆ ਕਿ ਆਉਣ ਵਾਲੀ 2022 ਦੇ ਵਿਧਾਨ ਸਭਾ ਦੇ ਚੋਣਾਂ ਵਿੱਚ ਅਸੀਂ ਆਪਸੀ ਗੁਟਬੰਦੀ ਤੋਂ ਉਪਰ ਉਠ ਕੇ ਕਿਸੀ ਇਕ ਰਾਜਨੀਤਿਕ ਪਾਰਟੀ ਨੂੰ ਖੁੱਲਾ ਸਮਰੱਥਨ ਕੀਤਾ ਜਾਵੇ ਜਿਹੜੀ ਪਾਰਟੀ ਪ੍ਰਜਾਪਤ ਸਮਾਜ ਦੇ ਹੱਕ ਅਤੇ ਭਲਾਈ ਲਈ ਕੰਮ ਕਰੇਗੀ l ਉਨ੍ਹਾਂ ਨੇ ਅੱਗੇ ਦੱਸਿਆ ਕਿ ਚੋਣਾਂ ਦੇ ਦਿਨਾਂ ਵਿਚ ਹਰੇਕ ਪਾਰਟੀ ਵਲੋਂ ਪ੍ਰਜਾਪਤ ਸਮਾਜ ਤੱਕ ਪਹੁੰਚ ਕੀਤੀ ਜਾਂਦੀ ਹੈ ਪਰ ਚੋਣਾਂ ਤੋਂ ਜਿੱਤਣ ਵਾਲੀ ਪਾਰਟੀ ਦੇ ਵਿਧਾਇਕ ਜਾਂ ਕਿਸੇ ਮੰਤਰੀ ਵਲੋਂ ਪ੍ਰਜਾਪਤ ਸਮਾਜ ਦੀ ਕੋਈ ਸਾਰ ਨਹੀਂ ਲਿਤੀ ਜਾਂਦੀ l ਇਸ ਮੌਕੇ ਪ੍ਰਜਾਪਤ ਸਮਾਜ ਦੇ ਸੀਨੀਅਰ ਮੈਂਬਰ ਚੌਧਰੀ ਖੁਸ਼ੀ ਰਾਮ,ਮੋਹਿੰਦਰ ਕੁਮਾਰ ਪ੍ਰਧਾਨ, ਜੈ ਚੰਦ,ਸਤਪਾਲ, ਹੰਸਰਾਜ,ਬਾਬੂ ਰਾਮ, ਚਮਨ ਲਾਲ, ਵਿਜੈ ਕੁਮਾਰ,ਮਾਮਰਾਜ, ਦਲੀਪ ਕੁਮਾਰ, ਰਾਜੇਸ਼ ਕੁਮਾਰ, ਵੀਰੁ ਠੇਕੇਦਾਰ, ਪਵਨ ਕੁਮਾਰ, ਓਮ ਪ੍ਰਕਾਸ਼, ਜਗਦੀਸ਼ ਰਾਮ ਮਨਪ੍ਰੀਤ ਮਨੀ ਆਦਿ ਹਾਜ਼ਰ ਸਨ l

Leave a Reply

Your email address will not be published. Required fields are marked *