spot_img
Homeਮਾਝਾਗੁਰਦਾਸਪੁਰਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਲਗਾਏ ਰੋਜਗਾਰ ਮੇਲੇ ਵਿਚ 50 ਬੱਚਿਆਂ...

ਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਲਗਾਏ ਰੋਜਗਾਰ ਮੇਲੇ ਵਿਚ 50 ਬੱਚਿਆਂ ਦੀ ਚੋਣ

ਗੁਰਦਾਸਪੁਰ, 6 ਅਗਸਤ (ਸਲਾਮ ਤਾਰੀ ) ਸਰਕਾਰ ਵਲੋ Covid ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਦਾਸਪੁਰ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਤੇ ਬੀ.ਡੀ.ਪੀ.ੳ ਦਫਤਰਾਂ ਵਿਚ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ, ਹੁਣ ਤੱਕ 5 ਬੀ.ਡੀ.ਪੀ.ੳ ਦਫਤਰਾਂ ਵਿਚ ਰੋਜਗਾਰ ਮੇਲੇ ਲਗਾਏ ਜਾ ਚੁਕੇ ਹਨ ਜਿਹਨਾਂ ਵਿਚ ਹੁਣ ਤੱਕ 50 ਦੇ ਤਕਰੀਬਨ ਬੱਚਿਆਂ ਦੀ ਚੋਣ ਕੀਤੀ ਜਾ ਚੁਕੀ ਹੈ।

ਇਸ ਮੇਲੇ ਵਿੱਚ ਸਕਿਊਰਟੀ ਗਾਰਡ ਦੀ ਭਰਤੀ ਲਈ SIS ਕੰਪਨੀ ਦੇ ਅਧਿਕਾਰੀ ਸੰਤੋਖ ਸਿੰਘ ਵਲੋਂ ਯੋਗਤਾ ਦਸਵੀ ਪਾਸ ਤੋਂ ਲੈ ਕੇ ਬਾਰਵੀਂ ਦੇ ਪ੍ਰਾਰਥੀਆਂ ਦੀ ਚੋਣ ਕੀਤੀ ਜਾਣੀ ਹੈ । ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ ।

ਕੰਪਨੀ ਦੇ ਅਧਿਕਾਰੀ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 13,000–16,000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ, ਜਿਹੜੇ ਪ੍ਰਾਰਥੀ ਸਕਿਊਰਟੀ ਗਾਰਡ ਦੀ ਭਰਤੀ ਲਈ ਚਾਹਵਾਨ ਹਨ ਉਹ ਪ੍ਰਾਰਥੀ ਹੇਠ ਦਿੱਤੇ ਹੋਏ ਵੇਰਵੇ ਅਨੁਸਾਰ ਕੇਪਾਂ ਵਿਚ ਸ਼ਾਮਿਲ ਹੋ ਸਕਦੇ ਹਨ। ਧਾਰੀਵਾਲ ਬੀ.ਡੀ.ਪੀ.ੳ ਦਫਤਰ 09-08-2021, ਕਾਦੀਆਂ ਬੀ.ਡੀ.ਪੀ.ੳ ਦਫਤਰ 10-08-2021, ਦੋਰਾਗਲਾ ਬੀ.ਡੀ.ਪੀ.ੳ ਦਫਤਰ 11-08-2021, ਕਲਾਨੋਰ ਬੀ.ਡੀ.ਪੀ.ੳ ਦਫਤਰ12-08-2021, ਡੇਰਾ ਬਾਬਾ ਨਾਨਕ ਬੀ.ਡੀ.ਪੀ.ੳ ਦਫਤਰ 13-08-2021, ਫਤਹਿਗੜ੍ਹ ਚੂੜੀਆਂ ਬੀ.ਡੀ.ਪੀ.ੳ ਦਫਤਰ16-08-2021 ਨੂੰ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ>

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments