spot_img
Homeਦੋਆਬਾਰੂਪਨਗਰ-ਨਵਾਂਸ਼ਹਿਰਸਵੱਛਤਾ ਪਖਵਾੜਾ ਤਹਿਤ ਕੇਸੀ ਕਾਲਜ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੇ ਸਫਾਈ ਲਈ...

ਸਵੱਛਤਾ ਪਖਵਾੜਾ ਤਹਿਤ ਕੇਸੀ ਕਾਲਜ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੇ ਸਫਾਈ ਲਈ ਸੌਂਹ ਚੁੱਕੀ

ਨਵਾਂਸ਼ਹਿਰ, 05 ਅਗਸਤ(ਵਿਪਨ)

ਮਿਨਿਸਟਰੀ ਆੱਫ ਯੂਥ ਅਫੇਅਰ ਐਂਡ ਸਪੋਰਟਸ ਗਵਰਨਮੈਂਟ ਆੱਫ ਇੰਡਿਆ ਦੇ ਨਿਰਦੇਸ਼ਾਂ ਦੇ ਤਹਿਤ ਜਿਲਾ ਨਹਿਰੂ ਯੁਵਾ ਕੇਂਦਰ ਵਲੋ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਪਖਵਾੜਾ ਨੂੰ ਲੈ ਕੇ ਕੇਸੀ ਇੰਸੀਟਿਚੀਉਸ਼ਨ ਵਿਖੇ ਸਫਾਈ ਸਬੰਧੀ ਸੌਂਹ ਚੁੱਕਾਈ ਗਈ। ਇਹ ਪਖਵਾੜਾ 1 ਅਗਸਤ ਤੋਂ 15 ਅਗਸਤ ਤਕ ਮਨਾਇਆ ਜਾ ਰਿਹਾ ਹੈ। ਇਸ ਪਖਵਾੜਾ ਤਹਿਤ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਸ਼੍ਰੀ ਕਰਿਸ਼ਣਾ ਯੂਥ ਕਲੱਬ ਨੇ ਜਿਲਾ ਯੂਥ ਅਫਸਰ ਵੰਦਨਾ ਲੌਅ ਦੀ ਦੇਖਰੇਖ ਵਿਚ ਵਾਤਾਵਰਨ ਦੀ ਸੰਭਾਲ, ਗਿੱਲੇ ਅਤੇ ਸੁੱਕੇ ਕੂੜੇ ਦਾ ਸਹੀ ਨਿਪਟਾਰਾ, ਪਾਣੀ ਦੀ ਬੱਚਤ ਅਤੇ ਕੋਵਿਡ ਦੇ ਉਪਾਅ ਆਦਿ ਕਰਨ ਸਬੰਧੀ ਸੌਂਹ ਚੁੱਕੀ। ਕਾਲਜ ਕੈਂਪਸ ਡਾਇਰੈਕਟਰ ਅਰਵਿੰਦ ਸਿੰਘੀ ਨੇ ਕਿਹਾ ਕਿ ਸਫਾਈ ਵਿਚ ਹੀ ਨਿਰੋਗੀ ਸ਼ਰੀਰ ਰਹਿ ਸਕਦਾ ਹੈ। ਸਾਨੂੰ ਬੀਮਾਰੀਆਂ ਤੋ ਬਚਣ ਲਈ ਅਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ। ਮੌਕੇ ਤੇ ਮੈਨਜਮੈਂਟ ਕਾਲਜ ਪਿ੍ਰੰਸੀਪਲ ਡਾ. ਸ਼ਬਨਮ, ਅੰਕੁਸ਼ ਨਿਝਾਵਨ, ਬਲਵੰਤ ਰਾਏ, ਪ੍ਰਭਜੋਤ ਸਿੰਘ, ਸੁੱਖਮਿੰਦਰ ਸਿੰਘ, ਏਐਸਆਈ ਪ੍ਰਵੀਨ ਕੁਮਾਰ, ਪੀਆਰਓ ਵਿਪਨ ਕੁਮਾਰ, ਸਵੱਛ ਭਾਰਤ ਮਿਸ਼ਨ ਤੋਂ ਨਿਰਮਲ ਸਿੰਘ ਮੌਜੂਦ ਰਹੇ।

RELATED ARTICLES
- Advertisment -spot_img

Most Popular

Recent Comments