spot_img
Homeਮਾਝਾਗੁਰਦਾਸਪੁਰਬਲਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਤੌਰ ਤੇ ਅਹੁੱਦਾ...

ਬਲਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਤੌਰ ਤੇ ਅਹੁੱਦਾ ਸੰਭਾਲਿਆ

ਕਾਹਨੂੰਵਾਨ 05 ਅਗਸਤ (ਸਲਾਮ ਤਾਰੀ )

ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਂਟਰ ਮੁੱਖ ਅਧਿਆਪਕਾਂ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀਆਂ ਕੀਤੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਜਿਲ੍ਹਾ ਗੁਰਦਾਸਪੁਰ ਵਿਖੇ 2 ਸੈਂਟਰ ਮੁੱਖ ਅਧਿਆਪਕਾਂ ਦੀ ਪ੍ਰਮੋਸ਼ਨ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਹੋਈ ਹੈ। ਇਸ ਦੇ ਚੱਲਦਿਆਂ ਅੱਜ ਬਲਵਿੰਦਰ ਸਿੰਘ ਵੱਲੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 2 ਦੇ ਤੌਰ ਤੇ ਅਹੁੱਦਾ ਸੰਭਾਲ ਲਿਆ। ਇਸ ਮੌਕੇ ਬੀ.ਪੀ.ਈ.ਓ. ਬਲਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸੇ ਅਧਿਆਪਕ ਦਾ ਕੰਮ ਪੈਂਡਿਗ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਅਧਿਆਪਕ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਵੱਲੋਂ ਲਖਵਿੰਦਰ ਸਿੰਘ ਨੂੰ ਅਹੁੱਦਾ ਸੰਭਾਲਣ ਤੇ ਵਧਾਈ ਦਿੱਤੀ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸੇਖੋਂ , ਨੀਰਜ ਕੁਮਾਰ , ਪੋਹਲਾ ਸਿੰਘ , ਨਿਰਮਲ ਕੁਮਾਰੀ , ਰਾਕੇਸ਼ ਕੁਮਾਰ , ਰਿਟਾਇਰਡ ਬੀ.ਪੀ.ਈ.ਓ. ਬੋਧ ਰਾਜ , ਮਨਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਮੁਬਾਰਕਬਾਦ ਦਿੱਤੀ। ਇਸ ਦੌਰਾਨ ਸੁਖਜਿੰਦਰਾ ਇੰਸੀਚਿਊਟ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ , ਜਸਪਿੰਦਰ ਸਿੰਘ , ਗਗਨਦੀਪ ਸਿੰਘ , ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ , ਮਲਕੀਤ ਸਿੰਘ ਕਾਹਨੂੰਵਾਨ , ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸੇਖੋਂ , ਨਿਸਚਿੰਤ ਕੁਮਾਰ , ਵਿਕਾਸ ਸ਼ਰਮਾ , ਬੀ.ਐਮ. ਟੀ. ਅਮਰਜੀਤ ਸਿੰਘ , ਬਾਊ ਮਨਜਿੰਦਰ ਸਿੰਘ , ਰੁਪਿੰਦਰ ਕੌਰ ਡਾਟਾ ਐਟਰੀ ਓੁਪਰੇਟਰ , ਸੰਜੀਵ ਕੁਮਾਰ , ਐਮ. ਆਈ. ਐਸ. ਕੋਆਰਡੀਨੇਟਰ ਵਿਨੈ ਕੁਮਾਰ , ਨੀਤੂ ਅੱਤਰੀ , ਜਸਬੀਰ ਸਿੰਘ। ਅਭਾ ਭਾਰਤੀ , ਤਰਸੇਮ ਲਾਲ , ਰਜਿੰਦਰ ਘੋੜਾ , ਵਰਿੰਦਰ ਕੁਮਾਰ , ਦਲਜੀਤ ਸਿੰਘ ਧੰਦਲ , ਬਾਊ ਦਲਬੀਰ ਸਿੰਘ , ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments