ਗੰਨੇ ਦੀ ਫਸਲ ਨੂੰ ਚੂਹਿਆਂ ਅਤੇ ਡਿੱਗਣ ਤੋਂ ਬਚਾਉਣ ਲਈ ਬੰਨਾਈ ਦਾ ਕੰਮ ਅਗਸਤ ਦੇ ਅਖੀਰ ਤੱਕ ਮੁਕੰਮਲ ਕਰ ਦੀ ਜ਼ਰੂਰਤ: ਗੰਨਾ ਮਾਹਿਰ

ਗੁਰਦਾਸਪੁਰ, 4 ਅਗਸਤ (ਸਲਾਮ ਤਾਰੀ ) ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਮਿਸ਼ਨਰ ਪੰਜਾਬ ਡਾ.ਗੁਰਵਿੰਦਰ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਤੇ ਗੰਨੇ ਦੀ ਫਸਲ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਸੰਬਂਧੀ ਨਿਰੀਖਣ ਕਰਨ ਲਈ ਪੰਜਾਬ ਭਰ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਹਰੇਕ ਬੁੱਧਵਾਰ ਨੂੰ ਗੰਨਾ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਆਉਣ ਤੇ ਸਮੇਂ ਸਿਰ ਹੱਲ ਕੀਤਾ ਜਾ ਸਕੇ।

ਇਸੇ ਮੁਹਿੰਮ ਤਹਿਤ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਦੀ ਅਗਵਾਈ ਹੇਠ ਗੰਨਾ ਮਾਹਿਰਾਂ ਦੀ ਟੀਮ ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡਾਂ ਬਖਸ਼ੀਵਾਲ, ਕਲਾਨੌਰ, ਸ਼ਹੂਰ ਕਲਾਂ, ਬੋਹੜਵਡਾਲਾ ਅਤੇ ਦੋਸਤਪੁਰ ਦਾ ਦੌਰਾ ਕੀਤਾ ਗਿਆ । ਇਸ ਟੀਮ ਵਿੱਚ ਡਾ. ਵਿਕਰਾਂਤ ਸਿੰਘ ਗੰਨਾ ਮਾਹਿਰ ਖੇਤਰੀ ਖੋਜ ਕੇਂਦਰ ਪੀ.ਏ.ਯੂ. ਗੁਰਦਾਸਪੁਰ, ਡਾ.ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਧਿਆਨ ਸਿੰਘ,ਬਲਦੀਪ ਸਿੰਘ ਸਰਵੇਅਰ ਸ਼ਾਮਿਲ ਸਨ। ਟੀਮ ਨੇ ਮਿੱਲ ਵੱਲੋਂ ਕੀਤੇ ਸਰਵੇ ਤੋਂ ਇਲਾਵਾ ਟਿਸ਼ੂ ਕਲਚਰ,ਸਿੰਗਲ ਬੱਡ ਤਕਨੀਕ ਨਾਲ ਤਿਆਰ ਬੂਟਿਆਂ,ਖੋਜ ਕੇਂਦਰ ਦੁਆਰਾ ਮੁਹੱਈਆ ਕਰਵਾਏ ਬੀਜ ਅਤੇ ਕਿਸਾਨਾਂ ਦੁਆਰਾ ਆਪਣੇ ਤੌਰ ਤੇ ਤਿਆਰ ਕੀਤੇ ਜਾ ਰਹੇ ਬੀਜ ਨਰਸਰੀਆਂ ਦਾ ਨਿਰੀਖਣ ਵੀ ਕੀਤਾ ਗਿਆ।

ਪਿੰਡ ਬਖਸ਼ੀਵਾਲ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਜਸਕਰਨ ਸਿੰਘ ਦੇ ਫਾਰਮ ਤੇ ਗੰਨੇ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਰਿਕਵਰੀ ਵਿੱਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਸੀ ਓ 0238 ਹੇਠੋਂ ਕੁਝ ਰਕਬਾ ਘਟਾ ਕੇ ਨਵੀਂਆਂ ਕਿਸਮਾਂ ਸੀ ਉ ਪੀ ਬੀ 95,96 ਅਤੇ ਸੀ ਓ 15023 ਹੇਠ ਲਿਆਂਦਾ ਜਾਵੇ। ਉਨਾਂ ਕਿਹਾ ਕਿ ਸਰਵੇ ਦੌਰਾਨ ਪਾਇਆ ਗਿਆ ਹੈ ਕਿ ਮੌਸਮ ਅਨਕੂਲ ਰਹਿਣ ਕਾਰਨ ਗੰਨੇ ਦੀ ਫਸਲ ਦੀ ਹਾਲਤ ਤਸੱਲੀ ਬਖਸ਼ ਹੈ। ਉਨਾਂ ਕਿਹਾ ਕਿ ਫਿਲਹਾਲ ਗੰਨੇ ਦੀ ਫਸਲ ਉੱਪਰ ਕਿਸੇ ਮੁੱਖ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੋਇਆ ਫਿਰ ਵੀ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ ਤਾਂ ਜੋ ਸਮੇਂ ਸਿਰ ਸਰਬਪਖੀ ਕੀਟ ਪ੍ਰਬੰਧ ਪ੍ਰਣਾਲੀ ਅਪਣਾ ਕੇ ਰੋਕਥਾਮ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਸੁ ਦੀ ਬਿਜਾਈ ਲਈ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੂੰ ਨਵੀਆਂ ਕਿਸਮਾਂ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਗੰਨੇ ਦੇ ਬੀਜ ਬਦਲਣ ਦਰ ਵਿੱਚ ਵਾਧਾ ਕੀਤਾ ਜਾ ਸਕੇ। ਡਾ.ਵਿਕਰਾਂਤ ਸਿੰਘ ਨੇ ਕਿਹਾ ਕਿ ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਅਗਸਤ ਮਹੀਨੇ ਦੇ ਅਖੀਰ ਤੱਕ ਮੂੰਇਆਂ ਦੀ ਬੰਨਾਈ ਕਰਵਾ ਦੇਣੀ ਚਾਹੀਦੀ ਹੈ।

———————–

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह

सरकारी हाईस्कूल भाम में तीज का त्योहार धूमधाम से मनाया गया

कादियां : (सलाम तारी) सरकारी हाई स्कूल भाम में स्कूल की छात्राओं द्वारा स्कूल प्रिंसिपल कलभूषण के नेतृत्व में सावन माह का त्योहार मेला तीयां

ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ 19 ਸਾਲ ਤੱਕ ਦੇ ਬੱਚਿਆਂ ਨੂੰ ਖੁਆਈ ਗਈ ਪੇਟ ਦੇ ਕੀੜੇ ਮਾਰਨ ਦੀ ਗੋਲੀ

ਕਾਦੀਆਂ 10 ਅਗਸਤ (ਸਲਾਮ ਤਾਰੀ) ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਵਾ ਕੇ ਸਿਹਤਮੰਦ ਬਣਾਉਣ ਸਬੰਧੀ 10 ਅਗਸਤ ਨੂੰ ਰਾਸ਼ਟਰੀ ਡੀ ਵਾਰਮਿੰਗ ਦਿਵਸ ਮਨਾਇਆ

ਲਾਇਨਜ਼ ਕਲੱਬ ਐਕਸ਼ਨ ਕਾਦੀਆ ਵੱਲੋਂ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਲਗਾਈਆ ਗਿਆ

ਕਾਦੀਆਂ 10 ਅਗਸਤ (ਸਲਾਮ ਤਾਰੀ) :- ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਖ਼ੁਸ਼ੀ ਵਿੱਚ ਲਾਇਨਜ਼ ਕਲੱਬ ਐਕਸ਼ਨ ਯੂਨਿਟ ਕਾਦੀਆਂ ਵਲੋਂ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ